FacebookTwitterg+Mail

ਸੈਫ ਅਲੀ ਖਾਨ ਸਟਾਰਰ ਫਿਲਮ 'ਬਾਜ਼ਾਰ' ਦੀ ਰਿਲੀਜ਼ ਡੇਟ ਆਈ ਸਾਹਮਣੇ

baazaar
09 January, 2018 06:18:10 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਫਿਲਮ 'ਕਾਲਾਕਾਂਡੀ' 12 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਹਾਲ ਹੀ 'ਚ ਉਨ੍ਹਾਂ ਦੀ ਅਗਲੀ ਫਿਲਮ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ। ਸੈਫ ਅਲੀ ਖਾਨ, ਚਿਤਰਾਂਗਦਾ ਸਿੰਘ, ਰਾਧਿਕਾ ਆਪਟੇ ਸਟਾਰਰ ਫਿਲਮ 'ਬਾਜ਼ਾਰ' 'ਚ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਇਹ ਦੱਸਿਆ ਹੈ ਕਿ ਫਿਲਮ 27 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਗੌਰਵ ਕੇ. ਚਾਵਲਾ ਕਰ ਰਹੇ ਹਨ। ਇਸ ਫਿਲਮ ਨਾਲ ਜੁੜੀ ਇਕ ਹੋਰ ਦਿਲਚਸਪ ਗੱਲ ਸਾਹਮਣੇ ਆਈ ਹੈ ਕਿ ਫਿਲਮ 'ਚ ਅਭਿਨੇਤਾ ਵਿਨੋਦ ਮਹਿਰਾ ਦਾ ਬੇਟਾ ਰੋਹਨ ਮਹਿਰਾ ਇੰਡਸਟਰੀ 'ਚ ਕਦਮ ਰੱਖਣ ਜਾ ਰਹੇ ਹਨ।

ਦੱਸਣਯੋਗ ਹੈ ਕਿ ਫਿਲਮ ਨਿਰਮਾਤਾਵਾਂ ਨੇ ਆਪਣੇ ਬਿਆਨ 'ਚ ਕਿਹਾ ਕਿ ਫਿਲਮ ਦੀ ਸ਼ੂਟਿੰਗ ਦਾ ਅਹਿਮ ਭਾਗ ਪੂਰਾ ਹੋ ਚੁੱਕਿਆ ਹੈ ਅਤੇ ਭਵਿੱਖ 'ਚ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਇਹ ਫਿਲਮ ਬਾਜ਼ਾਰ ਦੀ ਪੁਸ਼ਟ ਭੂਮੀ 'ਤੇ ਆਧਾਰਿਤ ਹੈ। ਫਿਮਲ ਨੂੰ ਐਮੇ ਏਂਟਰਟੇਨਮੈਂਟ, ਮੋਸ਼ਨ ਪਿਚਰਸ ਐੱਲ ਐੱਲ ਪੀ ਅਤੇ ਕਾਈਟਾ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ।


Tags: Saif Ali Khan Chitrangada Singh Radhika Apte Baazaar Release Date Hindi Film