FacebookTwitterg+Mail

Box Office : ਦੂਜੇ ਦਿਨ ਵਧੀ 'ਬਾਜ਼ਾਰ' ਦੀ ਕਲੈਕਸ਼ਨ

baazaar
28 October, 2018 12:24:19 PM

ਮੁੰਬਈ (ਬਿਊਰੋ)— ਵੈੱਬ ਸੀਰੀਜ਼ ਸੇਕ੍ਰੇਡ ਗੇਮ ਦੀ ਸਫਲਤਾ ਤੋਂ ਬਾਅਦ ਸੈਫ ਅਲੀ ਖਾਨ ਨੇ ਵੱਡੇ ਪਰਦੇ 'ਤੇ ਸ਼ੇਅਰ ਮਾਰਕੀਟ ਦਾ ਬਾਦਸ਼ਾਹ ਬਣ ਕੇ ਐਂਟਰੀ ਕੀਤੀ ਹੈ। ਇਹ ਫਿਲਮ ਸ਼ੇਅਰ ਬਾਜ਼ਾਰ ਦੇ ਉਤਾਰ ਚੜਾਅ 'ਤੇ ਅਧਾਰਤ ਹੈ। ਕ੍ਰਿਟਿਕਸ ਵਲੋਂ ਇਸ ਫਿਲਮ ਨੂੰ ਮਿਲੀਆ-ਜੁਲੀਆਂ ਪ੍ਰਤੀਕਿਰਿਆਵਾਂ ਮਿਲੀਆਂ ਹਨ। ਤੁਹਾਨੂੰ ਦੱਸ ਦੇਈਏ ਫਿਲਮ ਪਹਿਲੇ ਦਿਨ ਸ਼ੁੱਕਰਵਾਰ 3.7 ਕਰੋੜ ਰੁਪਏ ਦੀ ਕਮਾਈ ਕੀਤੀ, ਉੱਥੇ ਹੀ ਦੂਜੇ ਦਿਨ ਦੀ ਕਮਾਈ 'ਚ ਥੋੜ੍ਹਾ ਜਿਹਾ ਵਾਧਾ ਦੇਖਣ ਨੂੰ ਮਿਲਿਆ। ਫਿਲਮ ਨੇ ਦੂਜੇ ਦਿਨ ਸ਼ਨੀਵਾਰ 4.10 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 2 ਦਿਨਾਂ 'ਚ 7.17 ਕਰੋੜ ਰੁਪਏ ਕਮਾ ਲਏ ਹਨ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ ਸ਼ੇਅਰ ਬਾਜ਼ਾਰ 'ਤੇ ਅਧਾਰਤ ਫਿਲਮ 'ਬਾਜ਼ਾਰ' ਦਾ ਨਿਰਦੇਸ਼ਨ ਗੌਰਵ ਕੇ. ਚਾਵਲਾ ਕੀਤਾ ਗਿਆ। ਫਿਲਮ 'ਚ ਸੈਫ ਅਲੀ ਖਾਨ, ਰਾਧਿਕਾ ਆਪਟੇ, ਚਿਤਰਾਂਗਦਾ ਸਿੰਘ ਅਤੇ ਰੋਹਨ ਮਹਿਰਾ ਅਹਿਮ ਭੂਮਿਕਾਵਾਂ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 40 ਕਰੋੜ ਹੈ ਤੇ ਇਸ ਨੂੰ 1,500 ਤੋਂ ਵਧ ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Saif Ali Khan Radhika Apte Chitrangada Singh Baazaar Box Office Bollywood Actor

Edited By

Kapil Kumar

Kapil Kumar is News Editor at Jagbani.