FacebookTwitterg+Mail

Box Office : ਸੈਫ ਸਟਾਰਰ ਫਿਲਮ 'ਬਾਜ਼ਾਰ' ਨੇ ਪਹਿਲੇ ਹਫਤੇ 'ਚ ਕਮਾਏ ਇੰਨੇ ਕਰੋੜ

baazaar
02 November, 2018 03:51:47 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਫਿਲਮ 'ਬਾਜ਼ਾਰ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ 1 ਹਫਤਾ ਬੀਤ ਚੁੱਕਾ ਹੈ। ਇਹ ਫਿਲਮ ਸ਼ੇਅਰ ਬਾਜ਼ਾਰ ਦੇ ਉਤਾਰ ਚੜਾਅ 'ਤੇ ਅਧਾਰਤ ਹੈ। ਕ੍ਰਿਟਿਕਸ ਵਲੋਂ ਇਸ ਫਿਲਮ ਨੂੰ ਮਿਲੀਆ-ਜੁਲੀਆਂ ਪ੍ਰਤੀਕਿਰਿਆਵਾਂ ਮਿਲੀਆਂ ਹਨ। ਤੁਹਾਨੂੰ ਦੱਸ ਦੇਈਏ ਫਿਲਮ ਪਹਿਲੇ ਦਿਨ ਸ਼ੁੱਕਰਵਾਰ 3.7 ਕਰੋੜ, ਦੂਜੇ ਦਿਨ ਸ਼ਨੀਵਾਰ 4.10 ਕਰੋੜ, ਤੀਜੇ ਦਿਨ ਐਤਵਾਰ 4.76 ਕਰੋੜ, ਚੌਥੇ ਦਿਨ ਸੋਮਵਾਰ 1.70 ਕਰੋੜ, 5ਵੇਂ ਦਿਨ ਮੰਗਲਵਾਰ 1.61 ਕਰੋੜ, 6ਵੇਂ ਦਿਨ ਬੁੱਧਵਾਰ 1.47 ਕਰੋੜ ਅਤੇ 7ਵੇਂ ਦਿਨ ਵੀਰਵਾਰ 1.38 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 7 ਦਿਨਾਂ 'ਚ 18.05 ਕਰੋੜ ਰੁਪਏ ਕਮਾ ਲਏ ਹਨ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਜ਼ਿਕਰਯੋਗ ਹੈ ਕਿ ਸ਼ੇਅਰ ਬਾਜ਼ਾਰ 'ਤੇ ਅਧਾਰਤ ਫਿਲਮ 'ਬਾਜ਼ਾਰ' ਦਾ ਨਿਰਦੇਸ਼ਨ ਗੌਰਵ ਕੇ. ਚਾਵਲਾ ਕੀਤਾ ਗਿਆ। ਫਿਲਮ 'ਚ ਸੈਫ ਅਲੀ ਖਾਨ, ਰਾਧਿਕਾ ਆਪਟੇ, ਚਿਤਰਾਂਗਦਾ ਸਿੰਘ ਅਤੇ ਰੋਹਨ ਮਹਿਰਾ ਅਹਿਮ ਭੂਮਿਕਾਵਾਂ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 40 ਕਰੋੜ ਹੈ ਤੇ ਇਸ ਨੂੰ 1,500 ਤੋਂ ਵਧ ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Saif Ali Khan Radhika Apte Chitrangada Singh Baazaar Box Office Bollywood Actor

About The Author

Kapil Kumar

Kapil Kumar is content editor at Punjab Kesari