ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੈਫ ਅਲੀ ਖਾਨ ਦੀ ਫਿਲਮ 'ਬਾਜ਼ਾਰ' ਇਸ ਸ਼ੁੱਕਰਵਾਰ ਸਿਨੇਮਾਘਰਾਂ ਤੱਕ ਪਹੁੰਚ ਗਈ ਹੈ ਪਰ ਇਸ ਤੋਂ ਪਹਿਲਾਂ ਬੀਤੀ ਰਾਤ ਇਸ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਦੇ ਸਮੇਂ ਕਰੀਨਾ ਕਪੂਰ ਖਾਨ ਆਪਣੇ ਪਤੀ ਨੂੰ ਸਪੋਰਟ ਕਰਨ ਉਨ੍ਹਾਂ ਨਾਲ ਹੱਥਾਂ 'ਚ ਹੱਥ ਪਾ ਕੇ ਪਹੁੰਚੀ ਸੀ।
ਇਸ ਮੌਕੇ ਕਰੀਨਾ ਨਾਲ ਸੈਫ ਅਲੀ ਖਾਨ ਪੂਰੀ ਤਰ੍ਹਾਂ ਨਵਾਬੀ ਲੁੱਕ 'ਚ ਦਿਖਾਈ ਦਿੱਤੇ।
ਇਸ ਦੇ ਨਾਲ ਹੀ ਕਰੀਨਾ ਕਪੂਰ ਦਾ ਗਲੈਮਰਸ ਅੰਦਾਜ਼ ਇਨ੍ਹਾਂ ਦੋਹਾਂ 'ਤੇ ਹੀ ਪੂਰਾ ਧਿਆਨ ਬਣਾਏ ਰੱਖਣ 'ਚ ਸਫਲ ਰਿਹਾ।
ਕਰੀਨਾ ਕਪੂਰ ਨੇ ਜਿੱਥੇ ਸਕ੍ਰੀਨਿੰਗ ਲਈ ਵ੍ਹਾਈਟ ਜੀਂਸ ਨਾਲ ਬਲੈਕ ਟਾਪ ਨੂੰ ਪਾਇਆ ਤਾਂ ਉੱਥੇ ਸੈਫ ਅਲੀ ਖਾਨ ਨੇ ਵ੍ਹਾਈਟ ਕੁਰੜਾ ਪਜ਼ਾਮੇ ਨਾਲ ਨਹਿਰੂ ਜੈਕਟ ਨੂੰ ਕੈਰੀ ਕੀਤਾ ਹੋਇਆ ਸੀ।
ਇਹ ਦੋਵੇਂ ਇਸ ਮੌਕੇ ਬੇਹੱਦ ਸਟਨਿੰਗ ਲੱਗ ਰਹੇ ਸਨ।