ਮੁੰਬਈ— 'ਦਿ ਕਪਿਲ ਸ਼ਰਮਾ ਸ਼ੋਅ' ਹਮੇਸ਼ਾ ਆਪਣੇ ਮਹਿਮਾਨਾਂ ਨੂੰ ਲੈ ਕੇ ਚਰਚਾ 'ਚ ਰਹਿੰਦਾ ਹੈ। ਕਪਿਲ ਦੇ ਟੀ. ਵੀ. ਸ਼ੋਅ 'ਤੇ ਛੇਤੀ ਹੀ ਇਕ ਹੋਰ ਨਵਾਂ ਮਹਿਮਾਨ ਆਉਣ ਵਾਲਾ ਹੈ। ਖਬਰਾਂ ਹਨ ਕਿ ਕਪਿਲ ਦੇ ਸ਼ੋਅ 'ਤੇ ਅਗਲੇ ਮਹਿਮਾਨ ਬਾਬਾ ਰਾਮਦੇਵ ਹੋਣਗੇ, ਜਿਨ੍ਹਾਂ ਨਾਲ ਇਸ ਵਾਰ ਕਪਿਲ ਸਾਰਿਆਂ ਨੂੰ ਹਸਾਉਂਦੇ ਨਜ਼ਰ ਆਉਣਗੇ।
ਖਬਰਾਂ ਦੀ ਮੰਨੀਏ ਤਾਂ ਸ਼ੋਅ ਦੇ ਨਿਰਮਾਤਾ ਕਾਫੀ ਸਮੇਂ ਤੋਂ ਬਾਬਾ ਰਾਮਦੇਵ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਾਫੀ ਵਾਰ ਕਹਿਣ ਤੋਂ ਬਾਅਦ ਹੁਣ ਉਨ੍ਹਾਂ ਨੇ ਸ਼ੋਅ 'ਚ ਆਉਣ ਲਈ ਹਾਂ ਕਰ ਦਿੱਤੀ ਹੈ।
ਕਪਿਲ ਦੇ ਸ਼ੋਅ 'ਚ ਇਸ ਐਤਵਾਰ ਫੋਗਾਟ ਪਰਿਵਾਰ ਸ਼ਿਰਕਤ ਕਰੇਗਾ। ਜਿਸ 'ਚ ਮਹਾਵੀਰ ਫੋਗਾਟ, ਗੀਤਾ ਫੋਗਾਟ, ਗੀਤਾ ਫੋਗਾਟ, ਬਬੀਤਾ ਫੋਗਾਟ, ਰਿਤੂ ਫੋਗਾਟ ਤੇ ਸੰਗੀਤਾ ਫੋਗਾਟ ਸ਼ਾਮਲ ਹੋਣਗੀਆਂ। ਦੱਸਣਯੋਗ ਹੈ ਕਿ ਇਸ ਐਪੀਸੋਡ ਦੀ ਸ਼ੂਟਿੰਗ ਹੋ ਚੁਕੀ ਹੈ।