FacebookTwitterg+Mail

ਬਾਬਾ ਸਿੱਦੀਕੀ ਦੀ 'ਇਫਤਾਰ ਪਾਰਟੀ' 'ਚ ਲੱਗਾ ਫਿਲਮੀ ਸਿਤਾਰਿਆਂ ਦਾ ਮੇਲਾ (ਤਸਵੀਰਾਂ)

baba siddique grand iftaar party
03 June, 2019 04:40:20 PM

ਮੁੰਬਈ (ਬਿਊਰੋ) — ਮਹਾਰਾਸ਼ਟਰ ਦੇ ਵਿਧਾਨ ਸਭਾ ਦੇ ਮੈਂਬਰ ਬਾਬਾ ਸਿੱਦੀਕੀ ਹਰ ਸਾਲ ਈਦ ਤੋਂ ਪਹਿਲਾਂ ਇਫਤਾਰ ਪਾਰਟੀ ਰੱਖਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਬਾਲੀਵੁੱਡ ਦੇ ਕਈ ਨਾਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ।

Punjabi Bollywood Tadka

ਹਰ ਸਾਲ ਇਹ ਇਕ ਅਜਿਹਾ ਮੌਕਾ ਹੁੰਦਾ ਹੈ, ਜਿਸ 'ਚ ਬਾਲੀਵੁੱਡ ਦੇ ਦੋਵੇਂ ਖਾਨ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਇਕੱਠੇ ਨਜ਼ਰ ਆਉਂਦੇ ਹਨ।

Punjabi Bollywood Tadka

ਹਾਲਾਂਕਿ ਹੁਣ ਤੱਕ ਦੋਵਾਂ ਦੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਪਰ ਪਾਰਟੀ 'ਚ ਦੋਵੇਂ ਹੀ ਪਹੁੰਚੇ ਸਨ।

Punjabi Bollywood Tadka

ਸਲਮਾਨ ਖਾਨ ਜਿਥੇ ਆਪਣੇ ਪੂਰੇ ਪਰਿਵਾਰ ਨਾਲ ਆਏ ਸਨ, ਉਥੇ ਹੀ ਸ਼ਾਹਰੁਖ ਖਾਨ ਇਕੱਲੇ ਹੀ ਨਜ਼ਰ ਆ ਰਹੇ ਸਨ। ਬਾਬਾ ਸਿੱਦੀਕੀ ਦੀ ਰਫਤਾਰ ਪਾਰਟੀ 'ਚ ਸ਼ਾਹਰੁਖ ਕੁੜਤਾ-ਪਜ਼ਾਮਾ 'ਚ ਨਜ਼ਰ ਆਏ।

Punjabi Bollywood Tadka

ਇਥੇ ਉਨ੍ਹਾਂ ਦਾ ਦੇਸੀ ਲੁੱਕ ਲੋਕਾਂ ਨੂੰ ਬੇਹੱਦ ਪਸੰਦ ਆ ਰਿਹਾ ਸੀ। ਇਸ ਪਾਰਟੀ 'ਚ ਸਲਮਾਨ ਖਾਨ ਆਪਣੇ ਸਿਗਨੇਚਰ ਸਟਾਈਲ ਰਿਪਡ ਡੈਨੀਮਸ ਅਤੇ ਸ਼ਰਟ 'ਚ ਦਿਸੇ। ਉਸ ਦੇ ਨਾਲ ਉਸ ਦੀ ਦੋਸਤ ਯੂਲੀਆ ਵੰਤੂਰ ਵੀ ਇਥੇ ਪਹੁੰਚੀ ਸੀ।

Punjabi Bollywood Tadka

ਉਹ ਇਕ ਖੂਬਸੂਰਤ ਅਨਾਰਕਲੀ ਸੂਟ 'ਚ ਨਜ਼ਰ ਆਈ। ਕੈਟਰੀਨਾ ਕੈਫ ਇਸ ਰਫਤਾਰ ਪਾਰਟੀ 'ਚ ਵਾਈਟ ਟ੍ਰੇਡੀਸ਼ਨਲ ਲੁੱਕ 'ਚ ਪਹੁੰਚੀ ਸੀ।

Punjabi Bollywood Tadka

ਉਸ ਨੇ ਆਪਣੇ ਲੁੱਕ ਨੂੰ ਗੋਲਡਨ ਜਿਊਲਰੀ ਨਾਲ ਕੰਪਲੀਟ ਕੀਤਾ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ।

Punjabi Bollywood Tadka

ਇਸ ਤੋਂ ਇਲਾਵਾ ਪਾਰਟੀ 'ਚ ਉਰਮਿਲਾ ਮਾਤੋਂਡਕਰ, ਅਰਬਾਜ਼ ਖਾਨ, ਅਰਪਿਤਾ ਖਾਨ, ਆਯੁਸ਼ ਸ਼ਰਮਾ, ਅੰਕਿਤਾ ਲੋਖੰਡੇ, ਰਵੀਨਾ ਟੰਡਨ ਅਤੇ ਸੋਫੀ ਚੌਧਰੀ ਸਮੇਤ ਕਈ ਹੋਰ ਸਿਤਾਰੇ ਵੀ ਨਜ਼ਰ ਆਏ। 

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Baba SiddiquiIftaar PartyAnkita LokhandeTina DuttaMadhur BhandarkarZaheer IqbalDheeraj DhooparUrmila Matondkar

Edited By

Sunita

Sunita is News Editor at Jagbani.