FacebookTwitterg+Mail

ਕਿਊਟ ਪਿਆਰ ਦੀ ਕੈਮਿਸਟਰੀ ਨੂੰ 'ਡ੍ਰੀਮ ਬੁਆਏ' ਗੀਤ ਨਾਲ ਬੱਬਲ ਰਾਏ ਨੇ ਦਰਸਾਇਆ

babbal rai
30 June, 2017 02:22:29 PM

ਜਲੰਧਰ— ਪੰਜਾਬੀ ਗਾਇਕੀ ਨਾਲ ਨਾਂ ਖੱਟਣ ਵਾਲੇ ਗਾਇਕ ਬੱਬਲ ਰਾਏ ਨੇ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾ ਲਈ ਹੈ। ਹਾਲ ਹੀ 'ਚ ਬੱਬਲ ਰਾਏ ਦਾ ਨਵਾਂ ਗੀਤ 'ਡ੍ਰੀਮ ਬੁਆਏ' ਯੂ-ਟਿਊਬ 'ਤੇ ਰਿਲੀਜ਼ ਹੋਇਆ ਹੈ। 'ਡ੍ਰੀਮ ਬੁਆਏ' ਗੀਤ ਦੇ ਬੋਲ ਮਨਿੰਦਰ ਕੈਲੇ ਨੇ ਲਿਖੇ ਹਨ ਅਤੇ ਸੰਗੀਤ ਸਿਨੇਮਾਟੋਗ੍ਰਾਫੀ ਨੇ ਦਿੱਤਾ ਹੈ। ਗੀਤ ਦਾ ਨਿਰਦੇਸ਼ਿਤ ਪਾਵ ਧਾਰੀਆ ਨੇ ਕੀਤਾ ਹੈ।

ਬੱਬਲ ਰਾਏ ਨੇ 'ਡ੍ਰੀਮ ਬੁਆਏ' ਗੀਤ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਸਪੀਡ ਰਿਕਾਰਡ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬੱਬਲ ਰਾਏ ਨੇ ਕੀਤਾ ਖੂਬਸੂਰਤ ਗੀਤ ਲੋਕਾਂ ਦੀ ਝੋਲੀ 'ਚ ਪਾਏ ਹਨ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਬੱਬਲ ਰਾਏ ਦਾ 'ਡ੍ਰੀਮ ਬੁਆਏ' ਗੀਤ ਬੀਤੇ ਦਿਨੀਂ ਯਾਨੀ 29 ਜੂਨ ਨੂੰ ਯੂ-ਟਿਊਬ 'ਤੇ ਰਿਲੀਜ਼ ਹੋਇਆ ਹੈ।


Tags: Punjabi SingerDream BoyBabbal RaiFull SongPav DhariaManinder Kaileyਬੱਬਲ ਰਾਏਡ੍ਰੀਮ ਬੁਆਏ