FacebookTwitterg+Mail

ਇਸ ਛੋਟੀ ਬੱਚੀ ਨੇ ਬੱਬਲ ਰਾਏ ਦੇ ਜਨਮਦਿਨ ਨੂੰ ਬਣਾਇਆ ਸਪੈਸ਼ਲ, ਦੇਖੋ ਵੀਡੀਓ

babbal rai birthday party
05 March, 2019 12:11:29 PM

ਜਲੰਧਰ(ਬਿਊਰੋ)— ਬੱਬਲ ਰਾਏ ਜਿਨ੍ਹਾਂ ਨੇ ਤਿੰਨ ਮਾਰਚ ਨੂੰ ਆਪਣਾ 34ਵਾਂ ਜਨਮਦਿਨ ਮਨਾਇਆ। ਉਨ੍ਹਾਂ ਦੇ ਜਨਮਦਿਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਦੇ ਚੱਲਦੇ ਉਨ੍ਹਾਂ ਨੇ ਇਕ ਕਿਊਟ ਬੱਚੀ ਦੀ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਛੋਟੀ ਬੱਚੀ ਬੱਬਲ ਰਾਏ ਨਾਲ ਕੇਕ ਕੱਟ ਰਹੀ ਹੈ। ਇਸ ਤੋਂ ਬਾਅਦ ਬੱਚੀ ਬੱਬਲ ਰਾਏ ਦੇ ਚਿਹਰੇ 'ਤੇ ਕੇਕ ਲਗਾਉਂਦੀ ਹੈ ਤੇ ਖੁਦ ਵੀ ਕੇਕ ਆਪਣੇ ਮੂੰਹ 'ਚ ਪਾ ਲੈਂਦੀ ਹੈ। ਇਸ ਤੋਂ ਬਾਅਦ ਫਿਰ ਦੁਬਾਰਾ ਤੋਂ ਬੱਬਲ ਰਾਏ ਨੂੰ ਬੜੇ ਕਿਊਟ ਅੰਦਾਜ਼ ਨਾਲ ਪੁੱਛਦੀ ਹੈ ਕਿ ਮੈਂ ਇਕ ਵਾਰ ਹੋਰ ਕੇਕ ਲਗਾ ਸਕਦੀ ਹਾਂ। ਇਸ ਤੋਂ ਬਾਅਦ ਬੱਬਲ ਰਾਏ ਹੱਸ ਕੇ ਹਾਂ ਦਾ ਜਵਾਬ ਦਿੰਦੇ ਹਨ। ਬੱਬਲ ਰਾਏ ਕਹਿੰਦੇ ਹਨ ਕਿ ਬੱਚੀ ਬਹੁਤ ਕਿਊਟ ਹੈ। ਬੱਬਲ ਰਾਏ ਨੇ ਕੈਪਸ਼ਨ 'ਚ ਦੱਸਿਆ ਹੈ ਕਿ ਇਹ ਕਿਊਟ ਬੱਚੀ ਵੇਰੋਨਿਕਾ ਉਹਨਾਂ ਦੀ ਸੁਸਾਇਟੀ 'ਚ ਰਹਿਣ ਵਾਲੀ ਹੈ। ਇਹ ਵੀਡੀਓ ਸਰੋਤਿਆਂ ਨੂੰ ਬਹੁਤ ਪਸੰਦ ਆ ਰਹੀ ਹੈ।


ਦੱਸ ਦਈਏ ਇਸ ਤੋਂ ਇਲਾਵਾ ਬੱਬਲ ਰਾਏ ਦੀ ਆਪਣੇ ਦੋਸਤਾਂ ਨਾਲ ਜਨਮਦਿਨ ਮਨਾਉਂਦਿਆਂ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ 'ਚ ਬੱਬਲ ਰਾਏ ਦੇ ਨਾਲ ਪੰਜਾਬੀ ਸਿੰਗਰ ਤੇ ਅਦਾਕਾਰ ਜੱਸੀ ਗਿੱਲ ਵੀ ਨਜ਼ਰ ਆ ਰਹੇ ਹਨ।


ਬੱਬਲ ਰਾਏ ਪੰਜਾਬੀ ਇੰਡਸਟਰੀ ਦੀ ਕਈ ਵਧੀਆ ਫਿਲਮਾਂ 'ਚ ਕੰਮ ਕਰ ਚੁੱਕੇ ਹਨ ਜਿਵੇਂ 'ਮਿਸਟਰ. ਐਂਡ ਮਿਸੇਜ 420', 'ਦਿਲਦਾਰੀਆਂ', 'ਸਰਗੀ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਹੁਨਰ ਦਿਖਾ ਚੁੱਕੇ ਹਨ। ਇਸ ਤੋਂ ਇਲਾਵਾ ਉਹਨਾਂ ਦਾ ਹਾਲ ਹੀ 'ਚ 21ਵਾਂ ਗੀਤ ਆਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Tags: Babbal Rai Birthday Celebration Vide Instagram Sargi Mr Mrs 420 Oh My Pyo ਪਾਲੀਵੁੱਡ ਸਮਾਚਾਰ

Edited By

Manju

Manju is News Editor at Jagbani.