FacebookTwitterg+Mail

B'day Spl: ਬੱਬਲ ਰਾਏ ਦੇ ਇਸ ਗੀਤ ਨੂੰ ਬਾਲੀਵੁੱਡ ’ਚ ਮਿਲ ਚੁੱਕੀ ਹੈ ਖਾਸ ਪਛਾਣ

babbal rai birthday special
03 March, 2018 04:51:52 PM

ਜਲੰਧਰ(ਬਿਊਰੋ)— ਪਾਲੀਵੁੱਡ ’ਚ ਬੱਬਲ ਰਾਏ ਦਾ ਨਾਂ ਉਨ੍ਹਾਂ ਗਾਇਕਾਂ ’ਚ ਸ਼ਾਮਲ ਹੈ, ਜਿਨ੍ਹਾਂ ਨੇ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ’ਚ ਇਕ ਵੱਖਰੀ ਪਛਾਣ ਬਣਾਈ ਹੈ। ਬੱਬਲ ਰਾਏ ਗਾਇਕ ਤੇ ਅਦਾਕਾਰ ਹੋਣ ਦੇ ਨਾਲ-ਨਾਲ ਇਕ ਲੇਖਕ ਵੀ ਹਨ। ਬੱਬਲ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਉਨ੍ਹਾਂ ਦਾ ਅਸਲੀ ਨਾਂ ਸਿਮਰਨਜੀਤ ਸਿੰਘ ਰਾਏ ਹੈ। ਬੱਬਲ ਦਾ ਜਨਮਦਿਨ 3 ਮਾਰਚ 1985 ਨੂੰ ਸਮਰਾਲਾ ਲੁਧਿਆਣਾ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਂ ਸਰ. ਮਨਜੀਤ ਸਿੰਘ ਜੋ ਕਿ ਇਕ ਥੀਏਟਰ ਆਰਟੀਸਟ ਅਤੇ ਮਾਤਾ ਦਾ ਨਾਂ ਨਿਰਮਲ ਕੌਰ ਜੋ ਕਿ ਇਕ ਹਾਊਸ ਵਾਈਫ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੱਬਲ ਰਾਏ ਨੇ ਪਾਲੀਵੁੱਡ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ (ਯੁਵਰਾਜ ਸਿੰਘ ਦੇ ਪਿਤਾ) ਤੋਂ ਬੱਲੇਬਾਜ਼ੀ ਦੀ ਟਰੇਨਿੰਗ ਲੈ ਕੇ ਬੱਲੇਬਾਜ਼ ਬਣਨ ਲਈ ਪ੍ਰੇਰਿਤ ਹੋਏ ਸਨ ਪਰ ਮੈਲਬੋਰਨ ਜਾਣ ਤੋਂ ਬਾਅਦ ਬੱਬਲ ਨੇ ਆਪਣਾ ਇਕ ਗੀਤ ‘ਅਸਟਰੇਲੀਅਨ ਛੱਲਾ’ ਯੂਟਿਊਬ ’ਤੇ ਪਾਇਆ।

ਬਾਅਦ ’ਚ ਇਸ ਗੀਤ ਦੇ ਵਰਜ਼ਨ ਨੂੰ ਬਾਲੀਵੁੱਡ ਫਿਲਮ ‘ਕਰੁੱਕ’ ’ਚ ਰਿਲੀਜ਼ ਕੀਤਾ, ਜਿਸ ਨੇ ਖੂਬ ਪ੍ਰਸਿੱਧੀ ਖੱਟੀ। ਬੱਬਲ ਰਾਏ ਨੇ ਪੰਜਾਬੀ ਫਿਲਮਾਂ ’ਚ ‘ਮਿਸਟਰ. ਐਂਡ ਮਿਸੇਜ 420’, ‘ਓਹ ਮਾਏ ਪਿਓ ਜੀ’, ‘ਦਿਲਦਾਰੀਆਂ’, ‘ਸਰਗੀ’ ਵਰਗੀਆਂ ਫਿਲਮਾਂ ’ਚ ਸ਼ਾਨਦਾਰ ਅਭਿਨੈ ਦੇ ਜੌਹਰ ਦਿਖਾ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਬੱਬਲ ‘ਵਨ ਡ੍ਰੀਮ’, ‘ਰੋਂਦੀ ਤੇਰੇ ਲਈ’, ‘ਕੁੜੀ ਤੂੰ ਪਟਾਕਾ’, ‘ਸੋਹਣੀ’, ‘ਟੌਰ’, ‘ਤੇਰਾ ਨਾਂ’, ‘ਅੱਖ ਤੇਰੀ’, ‘ਡ੍ਰੀਮ ਬੁਆਏ’ ਤੇ ‘ਨਾਹ ਕਰ ਗਈ’ ਵਰਗੇ ਧਮਾਕੇਦਾਰ ਗੀਤਾਂ ਨਾਲ ਪ੍ਰਸ਼ੰਸਕਾਂ ’ਚ ਖਾਸ ਜਗ੍ਹਾ ਬਣਾ ਚੁੱਕੇ ਹਨ। ਬੱਬਲ ਰਾਏ ਹੁਣ ਤੱਕ ਗਿੱਪੀ ਗਰੇਵਾਲ, ਜੱਸੀ ਗਿੱਲ, ਸੁਰਵੀਨ ਚਾਵਲਾ, ਜਪਜੀ ਖਹਿਰਾ, ਬਿਨੂੰ ਢਿੱਲੋਂ ਵਰਗੇ ਮਸ਼ਹੂਰ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ।


Tags: Babbal RaiEmraan HashmiCrookBirthdayVideoOne DreamDream BoyTere Layi ਬੱਬਲ ਰਾਏ ਜਨਮਦਿਨ

Edited By

Chanda Verma

Chanda Verma is News Editor at Jagbani.