FacebookTwitterg+Mail

ਬੱਬਲ ਰਾਏ ਨੇ ਇਮੋਸ਼ਨਲ ਗੀਤ 'ਰੋਂਦੀ ਤੇਰੇ ਲਈ' ਨਾਲ ਦਰਸ਼ਕਾਂ ਦੀ ਕਚਿਹਰੀ 'ਚ ਦਿੱਤੀ ਦਸਤਕ

babbal rai new rondi tere layi
28 October, 2017 03:21:55 PM

ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ ਤੇ ਨਾਮੀ ਗਾਇਕ ਬੱਬਲ ਰਾਏ ਨੇ ਵੱਖ-ਵੱਖ ਪੰਜਾਬੀ ਗੀਤਾਂ ਨਾਲ ਕਾਫੀ ਪ੍ਰਸਿੱਧੀ ਖੱਟੀ ਹੈ। ਹਾਲ ਹੀ 'ਚ ਉਨ੍ਹਾਂ ਦਾ ਇਕ ਹੋਰ ਨਵਾਂ ਗੀਤ 'ਰੋਂਦੀ ਤੇਰੇ ਲਈ' ਰਿਲੀਜ਼ ਹੋਇਆ ਹੈ। ਬੱਬਲ ਰਾਏ ਦੇ ਗੀਤ 'ਰੋਂਦੀ ਤੇਰੇ ਲਈ' ਨੂੰ ਸੰਗੀਤ ਤੇ ਕਲਮਬੱਧ ਪ੍ਰੀਤ ਹੁੰਦਲ ਨੇ ਕੀਤਾ ਹੈ। ਗੀਤ ਦਾ ਸਹਾਇਕ ਨਿਰਦੇਸ਼ਕ ਮਾਨ ਸਿੰਘ ਤੇ ਸੰਪਾਦਕ ਰਾਜੇਸ਼ ਕੁਮਾਰ ਜੀ ਹਨ। ਬੱਬਲ ਰਾਏ ਦੇ ਗੀਤ ਦਾ ਵੀਡੀਓ ਪਾਵ ਧਾਰੀਆ ਵਲੋਂ ਤਿਆਰ ਕੀਤਾ ਗਿਆ ਹੈ ਤੇ ਸਪੀਡ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਹੈ।


ਦੱਸਣਯੋਗ ਹੈ ਕਿ ਬੱਬਲ ਰਾਏ ਦਾ 'ਰੋਂਦੀ ਤੇਰੇ ਲਈ' ਗੀਤ ਕਾਫੀ ਇਮੋਸ਼ਨਲ ਹੈ। ਇਸ ਗੀਤ ਨੂੰ ਬੱਬਲ ਰਾਏ ਨੇ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਇਸ ਗੀਤ 'ਚ ਮੁੰਡੇ (ਪ੍ਰੇਮੀ) ਵਲੋਂ ਕੁੜੀ ਨਾਲ ਕੀਤੀ ਗਈ ਬੇਫਾਈ ਨੂੰ ਦਰਸਾਇਆ ਗਿਆ ਹੈ। ਹਮੇਸ਼ਾ ਵਾਂਗ ਲੋਕਾਂ ਦੇ ਦਿਲਾਂ 'ਤੇ ਖਰਾ ਉਤਰੇਗਾ ਬੱਬਲ ਰਾਏ ਦਾ ਇਹ ਗੀਤ। ਗਾਇਕ ਹੋਣ ਦੇ ਨਾਲ-ਨਾਲ ਬੱਬਲ ਰਾਏ ਇਕ ਚੰਗਾ ਅਦਾਕਾਰ ਤੇ ਲੇਖਕ ਵੀ ਹਨ।


Tags: Rondi Tere LayiBabbal RaiPav DhariaPreet Hundal Rajesh Kumarਬੱਬਲ ਰਾਏ