FacebookTwitterg+Mail

ਬੱਬਲ ਰਾਏ ਨੇ ਯੁਵਰਾਜ ਸਿੰਘ ਨਾਲ ਕੀਤੀ ਇਹ ਯਾਦ ਸਾਂਝੀ

babbal rai share memory with yuvraj singh
10 June, 2019 09:41:18 PM

ਜਲੰਧਰ (ਬਿਊਰੋ)— ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਨੇ ਅੱਜ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ ਹੈ। ਯੁਵਰਾਜ ਨੇ ਇਹ ਜਾਣਕਾਰੀ ਇਕ ਪ੍ਰੈੱਸ ਕਾਨਫਰੰਸ ਰਾਹੀਂ ਸਾਂਝੀ ਕੀਤੀ ਹੈ। ਯੁਵਰਾਜ ਦੇ ਕ੍ਰਿਕਟ ਨੂੰ ਅਲਵਿਦਾ ਕਹਿਣ 'ਤੇ ਮਸ਼ਹੂਰ ਪੰਜਾਬੀ ਗਾਇਕ ਬੱਬਲ ਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਯਾਦ ਸਾਂਝੀ ਕੀਤੀ ਹੈ। ਬੱਬਲ ਨੇ ਯੁਵਰਾਜ ਨਾਲ ਆਪਣੀ ਇਸ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, 'When I met him for the very first time back in 2004, and got the chance to ball him in the nets.. avoid my weird look'

ਦੱਸਣਯੋਗ ਹੈ ਕਿ ਬੱਬਲ ਰਾਏ ਦੀ ਇਹ ਤਸਵੀਰ ਸਾਲ 2004 ਦੀ ਹੈ। ਇਸ ਤਸਵੀਰ 'ਚ ਬੱਬਲ ਕ੍ਰਿਕਟਰ ਦੀ ਵਰਦੀ 'ਚ ਨਜ਼ਰ ਆ ਰਹੇ ਹਨ। ਬੱਬਲ ਦੀ ਇਸ ਤਸਵੀਰ ਨੂੰ ਲੈ ਕੇ ਯੁਵਰਾਜ ਸਿੰਘ ਤੇ ਬੱਬਲ ਰਾਏ ਦੇ ਫੈਨਜ਼ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

 


Tags: Yuvraj SinghBabbal RaiOld MemoryPunjabi SingerCup hero Yuvraj SinghRetires from international Cricket

Edited By

Lakhan

Lakhan is News Editor at Jagbani.