FacebookTwitterg+Mail

ਪਵ ਧਾਰੀਆ ਤੇ ਸਿੱਧੂ ਮੂਸੇਵਾਲਾ ਬਣਾਉਣਗੇ ਬੱਬਲ ਰਾਏ ਦੇ ਗੀਤ 'Litt Lyf' ਨੂੰ ਖਾਸ

babbal rais collaboration with sidhu moosewala and pav dharia
26 July, 2019 09:49:44 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਬੱਬਲ ਰਾਏ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਕਾਫੀ ਵਾਹ-ਵਾਹ ਖੱਟੀ ਹੈ। ਹੁਣ ਬੱਬਲ ਰਾਏ ਆਪਣੇ ਨਵੇਂ ਗੀਤ 'Litt Lyf' ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋ ਰਹੇ ਹਨ। ਦੱਸ ਦਈਏ ਕਿ ਬੱਬਲ ਰਾਏ ਦੇ ਇਸ ਗੀਤ ਦੇ ਬੋਲ ਸਿੱਧੂ ਮੂਸੇਵਾਲਾ ਵਲੋਂ ਸ਼ਿੰਗਾਰੇ ਗਏ ਹਨ, ਜਦੋਂਕਿ ਗੀਤ ਦੀ ਵੀਡੀਓ ਪਵ ਧਾਰੀਆ ਵਲੋਂ ਬਣਾਈ ਗਈ ਹੈ। ਇਸ ਗੀਤ ਗੀਤ ਦਾ ਮਿਊਜ਼ਿਕ ਬਿੱਗ ਬਰਡ ਨੇ ਤਿਆਰ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ 'ਤੇ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਦਿੱਤੀ ਹੈ। ਬੱਬਲ ਰਾਏ ਦੇ ਪ੍ਰਸ਼ੰਸਕ ਇਸ ਗੀਤ ਨੂੰ ਬੇਸਬਰੀ ਨਾਲ ਉਡੀਕ ਰਹੇ ਹਨ ਕਿਉਂਕਿ ਬੱਬਲ ਰਾਏ ਸਿੱਧੂ ਮੂਸੇਵਾਲਾ ਨਾਲ ਪਹਿਲੀ ਵਾਰ ਗੀਤ ਲੈ ਕੇ ਆ ਰਹੇ ਹਨ।


ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਬੱਬਲ ਰਾਏ ਦਾ ਗੀਤ 'ਬਿੱਲੀ ਅੱਖ' ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬੱਬਲ ਰਾਏ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' 'ਚ ਵੀ ਖਾਸ ਭੂਮਿਕਾ ਨਿਭਾ ਚੁੱਕੇ ਹਨ। ਇਸ ਫਿਲਮ 'ਚ ਬੱਬਲ ਰਾਏ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ।


Tags: Babbal RaiComing SoonNew SongLitt LyfSidhu MoosewalaPav Dharia labelNew PosterInstagramPunjabi Singer

Edited By

Sunita

Sunita is News Editor at Jagbani.