ਜਲੰਧਰ (ਬਿਊਰੋ) — ਪੰਜਾਬੀ ਗਾਇਕ ਬੱਬੂ ਮਾਨ ਇੱਕ ਵਾਰ ਫਿਰ ਤੋਂ ਚਰਚਾ 'ਚ ਹਨ। ਉਨ੍ਹਾਂ ਦਾ ਸਾਲ 2005 ਆਇਆ ਗੀਤ 'ਮਿੱਤਰਾਂ ਦੀ ਛੱਤਰੀ' ਇੱਕ ਵਾਰ ਫਿਰ ਤੋਂ ਵਾਹ-ਵਾਹੀ ਖੱਟ ਰਿਹਾ ਹੈ। ਇਹ ਗੀਤ ਉਨ੍ਹਾਂ ਦੀ ਸੁਪਰ ਹਿੱਟ ਐਲਬਮ 'ਪਿਆਸ' ਦਾ ਸੀ। ਉਸ ਸਮੇਂ ਵੀ ਵੱਡੀ ਗਿਣਤੀ 'ਚ ਇਸ ਐਲਬਮ ਦੀਆਂ ਸੀਡੀਆਂ ਵਿਕੀਆਂ ਸਨ। ਇਸ ਗੀਤ ਨੂੰ ਸਾਲ 2012 'ਚ ਟੀ-ਸੀਰੀਜ਼ ਨੇ ਆਪਣੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਸੀ। 8 ਸਾਲਾਂ ਤੋਂ ਲੋਕਾਂ ਵੱਲੋਂ ਦਿੱਤਾ ਪਿਆਰ ਅੱਜ 100 ਮਿਲੀਅਨ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਬੱਬੂ ਮਾਨ ਨੂੰ ਵਧਾਈਆਂ ਦੇ ਰਹੇ ਹਨ।
![](https://www.ptcpunjabi.co.in/wp-content/uploads/2020/06/fdr.jpg)
ਜੇ ਗੱਲ ਕਰੀਏ ਬੱਬੂ ਮਾਨ ਦੀ ਲੋਕਪ੍ਰਿਯਤਾ (ਪ੍ਰਸਿੱਧੀ) ਦੀ ਉਹ ਤਾਂ ਉਨ੍ਹਾਂ ਦੇ ਅਖਾੜਿਆਂ ਦਾ ਇਕੱਠ ਹੀ ਦੱਸ ਦਿੰਦਾ ਹੈ। ਉਨ੍ਹਾਂ ਦੇ ਲਾਈਵ ਅਖਾੜਿਆਂ 'ਚ ਇੰਨਾ ਇਕੱਠ ਹੁੰਦਾ ਹੈ ਕਿ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ। ਉਨ੍ਹਾਂ ਦੀ ਦੀਵਾਨਗੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ, ਜਿਸ ਕਰਕੇ ਪ੍ਰਸ਼ੰਸਕ ਇੱਕ ਝਲਕ ਪਾਉਣ ਲਈ ਲੰਮੀਆਂ-ਲੰਮੀਆਂ ਕਤਾਰਾਂ 'ਚ ਖੜ੍ਹੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਬੱਬੂ ਮਾਨ 'ਕਲਿੱਕਾਂ' ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ।
ਗੀਤ 'ਮਿੱਤਰਾਂ ਦੀ ਛੱਤਰੀ'
ਦੱਸਣਯੋਗ ਹੈ ਕਿ ਬੱਬੂ ਮਾਨ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਵੀ ਹਨ। ਇੱਕ ਵਾਰ ਫਿਰ ਤੋਂ ਉਹ ਵੱਡੇ ਪਰਦੇ 'ਤੇ ਅਦਾਕਾਰੀ ਦੇ ਜਲਵੇ ਦਿਖਾਉਂਦੇ ਹੋਏ ਨਜ਼ਰ ਆਉਣਗੇ। ਉਹ 'ਸੁੱਚਾ ਸੂਰਮਾ' ਟਾਈਟਲ ਹੇਠ ਆਉਣ ਵਾਲੀ ਫ਼ਿਲਮ 'ਚ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ।