ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੇ ਹਾਲ ਹੀ 'ਚ ਹਾਲੀਵੁੱਡ ਇੰਡਸਟਰੀ ਐਂਟਰੀ ਕੀਤੀ ਹੈ। ਉਨ੍ਹਾਂ ਦੀ ਪਹਿਲੀ ਹਾਲੀਵੁੱਡ ਫਿਲਮ 'ਦਿ ਬਲੈਕ ਪ੍ਰਿੰਸ' ਕੁਝ ਦਿਨ ਪਹਿਲਾ ਹੀ ਰਿਲੀਜ਼ ਹੋਈ ਹੈ। ਲੋਕਾਂ ਵਲੋਂ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਪੰਜਾਬ ਦੇ ਸਾਮਰਾਜ ਦੇ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੇ ਤ੍ਰਾਸਦੀ ਨਾਲ ਭਰਪੂਰ ਜੀਵਨ 'ਤੇ ਆਧਾਰਿਤ ਹੈ। ਦੱਸ ਦਈਏ ਕਿ ਇਹ ਫਿਲਮ ਸਤਿੰਦਰ ਸਰਤਾਜ ਦੀ ਪਹਿਲੀ ਫਿਲਮ ਹੈ ਅਤੇ ਇਸ 'ਚ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਅਦਾਕਾਰੀ ਦੇ ਜੌਹਰ ਦਿਖਾਏ ਹਨ।
ਹਾਲ ਹੀ 'ਚ ਪੰਜਾਬੀ ਮਸ਼ਹੂਰ ਗਾਇਕ ਤੇ ਅਭਿਨੇਤਾ ਬੱਬੂ ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਸਤਿੰਦਰ ਸਰਤਾਜ ਦੀ ਫਿਲਮ 'ਦਿ ਬਲੈਕ ਪ੍ਰਿੰਸ' ਦੀ ਪ੍ਰਸ਼ੰਸਾਂ ਕੀਤੀ ਹੈ। ਉਨ੍ਹਾਂ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, ''We really appreciate kind words about Satinder Sartaaj and support of the film by great singer Mr Babbu Mann. Let's keep it going and spread the message. Share | Support | Equality | Freedom #TheBlackPrince #MaharajaDuleepSingh #History #Share #Support #Equality #Freedom।'' ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ, ''ਛੋਟੇ ਵੀਰ ਸਤਿੰਦਰ ਸਰਤਾਜ ਮੈਨੂੰ ਤੇਰਾ ਸੁਨੇਹਾ ਮਿਲ ਗਿਆ। ਜਦੋਂ ਤੁਹਾਡੀ ਫਿਲਮ ਦੀ ਸਕ੍ਰੀਨਿੰਗ ਪੰਜਾਬ ਸੀ ਉਸ ਸਮੇਂ ਮੈਂ ਬੰਬੇ ਸੀ ਪਰ ਹੁਣ ਅੱਜ ਜਦੋਂ ਤੁਹਾਡੀ ਫਿਲਮ ਦੀ ਸਕ੍ਰੀਨਿੰਗ ਬੰਬੇ ਹੈ ਤੇ ਮੈਨੂੰ ਪ੍ਰੋਗਰਾਮ ਲਈ ਹਿਮਾਚਲ ਆਉਣਾ ਪੈ ਗਿਆ।'' ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਸਕ੍ਰੀਨਿੰਗ 'ਚ ਕੀ ਹੁੰਦਾ ਹੈ? ਉਨ੍ਹਾਂ ਦੱਸਿਆ ਕਿ ਸਕ੍ਰੀਨਿੰਗ 'ਚ ਪਾਸ ਹੁੰਦਾ ਹੈ। ਮੁਫਤ 'ਚ ਫਿਲਮ ਦੇਖਣ ਦਾ ਆਨੰਦ ਵੀ ਨਹੀਂ ਸੀ ਤੇ ਮੈਂ ਆਪਣੇ ਹੱਕ ਦੀ ਕਮਾਈ ਦੀ ਟਿਕਟ ਲੈ ਕੇ ਕੱਲ ਦਾ ਦਿਨ ਛੱਡ ਕੇ ਪਰਸੋ ਫਿਲਮ ਦੇਖਣ ਜਾਵਾਂਗਾ।''
ਬੱਬੂ ਮਾਨ ਨੇ ਕਿਹਾ ਕਿ ਸਤਿੰਦਰ ਸਰਤਾਜ ਦੀ ਫਿਲਮ 'ਦਿ ਬਲੈਕ ਪ੍ਰਿੰਸ' ਨੂੰ ਪੰਜਾਬ ਦੇ ਲੋਕ ਜ਼ੋਰਾਂ-ਸ਼ੋਰਾਂ ਨਾਲ ਦੇਖਣ ਤੇ ਸ਼ਲਾਘਾ ਕਰਨ।