FacebookTwitterg+Mail

ਸ਼ਿਲਾਂਗ 'ਚ ਹਿੰਸਾ ਦਾ ਸ਼ਿਕਾਰ ਹੋਏ ਸਿੱਖ ਡਰਾਈਵਰ ਦੀ ਮਦਦ ਲਈ ਅੱਗੇ ਆਏ ਬੱਬੂ ਮਾਨ

babbu maan
10 June, 2018 04:05:30 PM

ਜਲੰਧਰ(ਬਿਊਰੋ)— ਹਮੇਸ਼ਾ ਆਪਣੀ ਕਲਮ ਰਾਹੀਂ ਚੇਤੰਨ ਹੋ ਕੇ ਕਿਸਾਨਾਂ, ਸਿੱਖਾਂ ਤੇ ਸਮਾਜ ਦੇ ਮਸਲਿਆਂ ਨੂੰ ਚੁੱਕਣ ਵਾਲੇ ਬੱਬੂ ਮਾਨ ਦੀ ਕਲਮ ਨੇ ਇਕ ਵਾਰ ਫਿਰ ਕਿਸੇ ਲਈ ਦਰਦ ਬਿਆਨ ਕੀਤਾ ਹੈ। ਇਹ ਦਰਦ ਉਸ ਸਿੱਖ ਡਰਾਈਵਰ ਦਾ ਹੈ, ਜਿਸ ਦੇ ਟਰੱਕ ਨੂੰ ਸ਼ਿਲਾਂਗ 'ਚ ਹਿੰਸਾ ਦੇ ਚੱਲਦਿਆਂ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਟਰੱਕ ਡਰਾਈਵਰ ਨੇ ਸੋਸ਼ਲ ਮੀਡੀਆ 'ਤੇ ਜਦੋਂ ਭਾਵੁਕ ਹੁੰਦੇ ਹੋਏ ਮਦਦ ਦੀ ਮੰਗ ਕੀਤੀ ਤਾਂ ਪੰਜਾਬੀ ਗਾਇਕ ਬੱਬੂ ਮਾਨ ਨੇ ਉਸ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਅਤੇ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ਿਲਾਂਗ 'ਚ ਹੋ ਰਹੀ ਹਿੰਸਾ ਬਾਰੇ ਕੁਝ ਇਸ ਤਰ੍ਹਾਂ ਲਿਖਿਆ :—
''ਛੋਟੀ ਜਿਹੀ ਗੱਲ ਉੱਤੇ ਹੋ ਜਾਂਦੇ ਦੰਗੇ , ਲੱਗਦੀਆਂ ਅੱਗਾਂ
ਕੋਈ ਬੰਦਾ ਸੇਫ ਨਹੀਂ, ਹਾਏ ਰਾਹ ਜਾਂਦਿਆਂ ਲੱਥਣ ਪੱਗਾਂ''

ਬੱਬੂ ਮਾਨ ਨੇ ਅੱਗੇ ਲਿਖਿਅ, ''ਵੱਡੇ ਭਰਾ ਅਸੀਂ ਤੇਰੇ ਨਾਲ ਹਾਂ ਇਸ ਦੁੱਖ ਦੀ ਘੜੀ 'ਚ ਤੂੰ ਪੰਜਾਬ ਆ ਜਾ, ਜਿੰਨੇਂ ਜੋਗੇ ਮਾਲਕ ਨੇ ਬਣਾਇਆ ਅਸੀਂ ਤੇਰੀ ਓਨੀਂ ਕ ਮਦਦ ਜ਼ਰੂਰ ਕਰਾਂਗੇ...ਬੇਈਮਾਨ।'' ਇਸ ਦੇ ਨਾਲ ਬੱਬੂ ਮਾਨ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਪੀੜਤ ਡਰਾਈਵਰ ਮਦਦ ਲਈ ਅਰਜ਼ੋਈ ਕਰ ਰਿਹਾ ਹੈ। ਵੀਡੀਓ 'ਚ ਡਰਾਈਵਰ ਨੇ ਆਪਣਾ ਮੋਬਾਈਲ ਨੰਬਰ ਵੀ ਦੱਸਿਆ ਹੈ।

 ਦੱਸਣਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਜਦੋਂ ਬੱਬੂ ਮਾਨ ਨੇ ਕਿਸੇ ਦੀ ਮਦਦ ਲਈ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਸ਼ੇਅਰ ਕੀਤੀ ਹੋਵੇ। ਇਸ ਤੋਂ ਪਹਿਲਾਂ ਉਹ ਕਿਸਾਨਾਂ ਦੇ ਕਰਜ਼ੇ ਬਾਰੇ ਵੀ ਕੁਝ ਨਾ ਕੁਝ ਬੋਲਦੇ ਤੇ ਲਿਖਦੇ ਹੀ ਰਹਿੰਦੇ ਹਨ ਅਤੇ ਕਈ ਵਾਰ ਖੁਦ ਅੱਗੇ ਆ ਕੇ ਮਦਦ ਭੇਜਦੇ ਹਨ। ਬੱਬੂ ਮਾਨ ਹਮੇਸ਼ਾ ਹੀ ਆਪਣੇ ਫੈਨਜ਼ ਨੂੰ ਵੀ ਅਜਿਹਾ ਕਰਨ ਦੀ ਅਪੀਲ ਕਰਦੇ ਰਹਿੰਦੇ ਹਨ।


Tags: Babbu MaanShillongMeghalayaPunjabi Singerਬੱਬੂ ਮਾਨ

Edited By

Sunita

Sunita is News Editor at Jagbani.