FacebookTwitterg+Mail

ਦਲੇਰ ਮਹਿੰਦੀ ਨੇ ਨਚਾਏੇ ਕਪਿਲ-ਗਿੰਨੀ, ਬੱਬੂ ਮਾਨ ਨਾਲ ਦਿਸੀ ਮਾਨ ਦੀ ਜੁਗਲਬੰਦੀ (ਵੀਡੀਓ)

babbu maan and bhagwant mann kapil reception
15 December, 2018 01:43:08 PM

ਜਲੰਧਰ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ 12 ਦਸੰਬਰ ਨੂੰ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਕਪਿਲ ਤੇ ਗਿੰਨੀ ਨੇ ਦੋ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ। ਪਹਿਲਾ ਹਿੰਦੂ ਤੇ ਦੂਜਾ ਸਿੱਖ ਰੀਤੀ-ਰਿਵਾਜਾਂ ਮੁਤਾਬਕ।

Punjabi Bollywood Tadka

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਕਪਿਲ ਨੇ ਅੰਮ੍ਰਿਤਸਰ 'ਚ ਰਿਸ਼ਤੇਦਾਰਾਂ ਤੇ ਦੋਸਤਾਂ ਲਈ ਰਿਸੈਪਸ਼ਨ ਪਾਰਟੀ ਰੱਖੀ ਸੀ, ਜਿਸ 'ਚ ਪੰਜਾਬੀ ਫਿਲਮੀ ਹਸਤੀਆਂ ਨੇ ਵੀ ਸ਼ਿਰਕਤ ਕੀਤੀ।

 

ਕਪਿਲ ਦੀ ਰਿਸੈਪਸ਼ਨ ਪਾਰਟੀ 'ਚ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨਾਲ ਭਗਵੰਤ ਮਾਨ ਦੀ ਜੁਗਲਬੰਦੀ ਦੇਖਣ ਨੂੰ ਮਿਲੀ।

 

ਜੀ ਹਾਂ, ਦੋਵਾਂ ਦੀ ਇਕ ਤਸਵੀਰ ਕਪਿਲ ਦੇ ਫੈਨ ਕਲੱਬ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਹੈ, ਜਿਸ 'ਚ ਦੋਵੇਂ ਇਕ-ਦੂਜੇ ਨਾਲ ਬੈਠੇ ਗੱਲਾਂ ਕਰ ਰਹੇ ਹਨ।

 

ਇਸ ਤੋਂ ਇਲਾਵਾ ਰਿਸੈਪਸ਼ਨ ਪਾਰਟੀ 'ਚ ਸੁਨੰਧਾ ਸ਼ਰਮਾ, ਮਲਕੀਤ ਸਿੰਘ, ਪ੍ਰੀਤ ਹਰਪਾਲ, ਸਤਿੰਦਰ ਸੱਤੀ, ਸਤਿੰਦਰ ਸਰਤਾਜ ਵਰਗੇ ਨਾਮੀ ਕਲਾਕਾਰ ਪਹੁੰਚੇ ਸਨ। 

 

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਘੇ ਗਾਇਕ ਦਲੇਰ ਮਹਿੰਦੀ ਨੇ ਇਸ ਰਿਸੈਪਸ਼ਨ ਪਾਰਟੀ ਨੂੰ ਆਪਣੇ ਗੀਤਾਂ ਨਾਲ ਚਾਰ ਚੰਨ ਲਾਏ।

 

 

ਉਨ੍ਹਾਂ ਨੇ ਆਪਣੇ ਸੁਪਰਹਿੱਟ ਗੀਤਾਂ ਨਾਲ ਮੌਜੂਦਾਂ ਲੋਕਾਂ ਨੂੰ ਖੂਬ ਨਚਾਇਆ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

 

ਦੱਸ ਦੇਈਏ ਕਿ ਕਾਮੇਡੀਅਨ ਕਪਿਲ ਸ਼ਰਮਾ ਨੇ ਇਸ ਦੌਰਾਨ ਪਰਪਲ ਕਲਰ ਦੀ ਸ਼ੇਰਵਾਨੀ 'ਚ ਪਾਈ ਸੀ।

 

ਉਥੇ ਹੀ ਗਿੰਨੀ ਨੇ ਮਲਟੀ ਕਲਰ ਦੀ ਟ੍ਰਡੀਸ਼ਨਲ ਆਊਟਫਿੱਟ ਪਾਈ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ।

 

ਗਿੰਨੀ ਨੇ ਹੱਥਾਂ 'ਚ ਲਾਲ ਚੂੜਾ, ਗਲੇ 'ਚ ਮੰਗਲਸੂਤਰ, ਭਾਰੀ ਗਹਿਣੇ, ਮੱਥੇ 'ਤੇ ਟਿੱਕਾ ਲਾਇਆ ਸੀ।

 


Tags: Ginni Chatrath Kapil Sharma Wedding Jalandhar Amritsar Reception Party Babbu Maan Bhagwant Mann Daler Mehndi Satinder Sartaj

Edited By

Sunita

Sunita is News Editor at Jagbani.