FacebookTwitterg+Mail

ਗੁਰੂ ਰੰਧਾਵਾ ਤੇ ਬੱਬੂ ਮਾਨ ਦੀ ਤਸਵੀਰ 'ਤੇ ਰਣਜੀਤ-ਬੰਟੀ ਬੈਂਸ ਨੇ ਕੀਤੇ ਅਜਿਹੇ ਕੁਮੈਂਟ

babbu maan and guru randhawa snapped together punjabi singers
18 September, 2019 10:51:53 AM

ਜਲੰਧਰ (ਬਿਊਰੋ) — ਪੰਜਾਬੀ ਸੰਗੀਤ ਜਗਤ ਤੇ ਫਿਲਮ ਇੰਡਸਟਰੀ 'ਚ ਮਕਬੂਲ ਹੋਣ ਵਾਲੇ ਬੱਬੂ ਮਾਨ ਅਤੇ ਗੁਰੂ ਰੰਧਾਵਾ ਦੋ ਵੱਡੇ ਨਾਂ ਹਨ। ਦੋਵਾਂ ਦੇ ਫੈਨਜ਼ ਦੀ ਇਹ ਅਕਸਰ ਖਵਾਹਿਸ਼ ਰਹਿੰਦੀ ਹੈ ਕਿ ਕਦੋਂ ਦੋਵੇਂ ਇਕੱਠੇ ਹੋਣ। ਪਿਛਲੇ ਦਿਨੀਂ ਗੁਰੂ ਰੰਧਾਵਾ ਨੇ ਬੱਬੂ ਮਾਨ ਨਾਲ ਤਸਵੀਰ ਸਾਂਝੀ ਕੀਤੀ ਸੀ, ਜੋ ਕਿ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਦੋਵੇਂ ਇਕੱਠੇ ਖੜ੍ਹੇ ਨਜ਼ਰ ਆ ਰਹੇ ਹਨ। ਗੁਰੂ ਰੰਧਾਵਾ ਨੇ ਕੈਪਸ਼ਨ 'ਚ ਲਿਖਿਆ, 'ਮੇਰੇ ਸਭ ਤੋਂ ਵੱਧ ਮਨਭਾਉਂਦੇ ਅਤੇ ਮੇਰੇ ਭਾਜੀ ਬੱਬੂ ਮਾਨ ਸਾਬ੍ਹ ਟੱਚਵੁੱਡ ਟੱਚਵੁੱਡ।'

Punjabi Bollywood Tadka

ਦੱਸ ਦਈਏ ਕਿ ਮਿਊਜ਼ਿਕ ਕੰਪੋਜ਼ਰ ਅਤੇ ਗੀਤਕਾਰ ਬੰਟੀ ਬੈਂਸ ਤੇ ਗਾਇਕ ਰਣਜੀਤ ਬਾਵਾ ਨੇ ਗੁਰੂ ਰੰਧਾਵਾ ਅਤੇ ਬੱਬੂ ਮਾਨ ਦੀ ਇਸ ਤਸਵੀਰ 'ਤੇ ਕੁਮੈਂਟ ਕਰਕੇ ਖੂਬ ਤਰੀਫ ਕੀਤੀ ਹੈ। ਗੁਰੂ ਰੰਧਾਵਾ ਅਤੇ ਬੱਬੂ ਮਾਨ ਦੇ ਫੈਨਜ਼ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਬਹੁਤ ਜਲਦ ਦੋਵੇਂ ਗਾਇਕਾਂ ਦੀ ਕੋਲੈਬੋਰੇਸ਼ਨ ਵੀ ਦੇਖਣ ਨੂੰ ਮਿਲੇ।

Punjabi Bollywood Tadka
ਦੱਸਣਯੋਗ ਹੈ ਕਿ ਗੁਰੂ ਰੰਧਾਵਾ ਵੀ ਬੱਬੂ ਮਾਨ ਦੇ ਫੈਨਜ਼ 'ਚ ਆਉਂਦੇ ਹਨ। ਉਹ ਕਈ ਇੰਟਰਵਿਊਜ਼ 'ਚ ਵੀ ਇਸ ਗੱਲ ਨੂੰ ਆਖ ਚੁੱਕੇ ਹਨ ਕਿ ਸ਼ੁਰੂ ਤੋਂ ਹੀ ਉਹ ਬੱਬੂ ਮਾਨ ਨੂੰ ਸੁਣਦੇ ਆ ਰਹੇ ਹਨ ਅਤੇ ਉਨ੍ਹਾਂ ਦੇ ਸਭ ਤੋਂ ਪਸੰਦੀਦਾ ਗਾਇਕਾਂ 'ਚ ਆਉਂਦੇ ਹਨ ਅਤੇ ਹੁਣ ਉਨ੍ਹਾਂ ਵੱਲੋਂ ਸਾਂਝੀ ਕੀਤੀ ਇਹ ਤਸਵੀਰ ਵੀ ਇਸ ਗੱਲ 'ਤੇ ਪੱਕੀ ਮੋਹਰ ਲਗਾਉਂਦੀ ਹੈ। ਗੁਰੂ ਰੰਧਾਵਾ ਜਿਹੜੇ ਭਾਰਤ 'ਚ ਹੀ ਨਹੀਂ ਸਗੋਂ ਦੁਨੀਆਂ ਭਰ 'ਚ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ, ਹੁਣ ਫਿਲਮ ਨਿਰਮਾਤਾ ਦੇ ਤੌਰ 'ਤੇ ਵੀ ਜਾਣੇ ਜਾਂਦੇ ਹਨ। ਗੁਰੂ ਰਣਜੀਤ ਬਾਵਾ ਦੀ ਆਉਣ ਵਾਲੀ ਫਿਲਮ 'ਤਾਰਾ ਮੀਰਾ' ਪ੍ਰੋਡਿਊਸ ਕਰ ਰਹੇ ਹਨ। 'ਤਾਰਾ ਮੀਰਾ' ਫਿਲਮ 11 ਅਕਤੂਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ।


Tags: Babbu MaanGuru RandhawaPunjabi SingerBunty BainsRanjit Bawa

About The Author

sunita

sunita is content editor at Punjab Kesari