ਮੋਹਾਲੀ— ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਦੀ ਮਾਤਾ ਕੁਲਬੀਰ ਕੌਰ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ ਆਪਣੇ ਬੇਟੇ ਨਾਲ ਮੋਹਾਲੀ 'ਚ ਰਹਿੰਦੇ ਸਨ। ਉਨ੍ਹਾਂ ਦੀ ਮਾਤਾ ਕੁਲਬੀਰ ਕੌਰ ਦੀ ਉਮਰ 73 ਸਾਲ ਸੀ ਤੇ ਉਨ੍ਹਾਂ ਦਾ ਜਨਮ 1943 'ਚ ਪਾਕਿਸਤਾਨ ਦੇ ਜ਼ਿਲਾ ਲਾਇਲਪੁਰ ਤਹਿਸੀਲ ਸਮੁੰਦਰੀ ਚਕ ਨੰਬਰ 388 'ਚ ਹੋਇਆ ਸੀ।
ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਅਚਾਨਕ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਸ਼ੁਗਰ ਘੱਟ ਹੋਣ ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬੱਬੂ ਮਾਨ ਦੇ ਪਿਤਾ ਬਾਬੂ ਸਿੰਘ ਮਾਨ ਦਾ ਪਹਿਲਾ ਹੀ ਦਿਹਾਂਤ ਹੋ ਚੁਕਾ ਹੈ।