ਜਲੰਧਰ(ਬਿਊਰੋ) : ਖੰਟ ਵਾਲੇ ਮਾਨ ਯਾਨੀਕਿ ਬੱਬੂ ਮਾਨ ਲੱਖਾਂ ਸਰੋਤਿਆਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ ।ਪ੍ਰਸੰਸ਼ਕਾਂ ਨੂੰ ਹਮੇਸ਼ਾ ਬੱਬੂ ਮਾਨ ਦੇ ਗੀਤਾਂ ਦੀ ਉਡੀਕ ਹੁੰਦੀ ਹੈ। ਹਾਲ ਹੀ 'ਚ ਬੱਬੂ ਮਾਨ ਦਾ ਨਵਾਂ ਗੀਤ 'ਰਾਤਾਂ ਦੇ ਰਾਹੀ' ਰਿਲੀਜ਼ ਕੀਤਾ ਗਿਆ ਹੈ। ਜੋ ਇਸ ਸਮੇਂ ਬੇਹੱਦ ਚਰਚਾ 'ਚ ਬਣਿਆ ਹੋਇਆ ਹੈ।
ਦੱਸਣਯੋਗ ਹੈ ਕਿ ਇਸ ਗੀਤ ਨੂੰ ਬੱਬੂ ਮਾਨ ਨੇ ਖੁੱਦ ਲਿਖਿਆ, ਗਾਇਆ ਤੇ ਕੰਪੋਜ ਕੀਤਾ ਹੈ ਤੇ ਇਸ ਗੀਤ ਦਾ ਮਿਊਜ਼ਿਕ ਵੀ ਬੱਬੂ ਮਾਨ ਨੇ ਤਿਆਰ ਕੀਤਾ ਹੈ।ਬੱਬੂ ਮਾਨ ਨੇ ਇਸ ਗੀਤ 'ਚ ਆਮ ਵਿਅਕਤੀ ਦੀ ਮਜ਼ਬੂਰੀਆਂ ਨੂੰ ਪੇਸ਼ ਕੀਤਾ ਹੈ।ਬੱਬੂ ਮਾਨ ਨੇ ਇਹ ਗੀਤ ਦੁਨੀਆਂ ਭਰ ਦੇ ਟਰੱਕ ਡਰਾਇਵਰਾਂ, ਟੈਂਪੂ, ਟੈਕਸੀ ਤੇ ਬਸ ਚਲਾਉਣ ਵਾਲੇ ਡਰਾਇਵਰਾਂ ਨੂੰ ਸਮਰਪਿਤ ਕੀਤਾ ਹੈ।
ਆਪਣੇ ਗੀਤਾਂ ਰਾਹੀ ਸੰਗੀਤ ਜਗਤ 'ਚ ਖਾਸ ਪਹਿਚਾਣ ਰੱਖਦੇ ਬੱਬੂ ਮਾਨ ਦਾ ਇਸ ਤੋਂ ਪਹਿਲਾ 'ਕਲਿੱਕਾਂ' ਗੀਤ ਰਿਲੀਜ਼ ਹੋਇਆ ਸੀ। ਬੱਬੂ ਮਾਨ ਦਾ ਨਵਾਂ ਗੀਤ ਉਨ੍ਹਾਂ ਦੇ ਨਿੱਜੀ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ ।