FacebookTwitterg+Mail

ਬੱਬੂ ਮਾਨ ਦੇ ਨਵੇਂ ਗੀਤ 'ਦਰਦ' ਦਾ ਪੋਸਟਰ ਆਊਟ

babbu maan new song poster
23 June, 2019 01:59:54 PM

ਜਲੰਧਰ(ਬਿਊਰੋ) - ਖੰਟ ਵਾਲੇ ਮਾਨ ਯਾਨੀ ਕਿ ਬੱਬੂ ਮਾਨ ਦੇ ਗੀਤਾਂ ਦੀ ਉਨ੍ਹਾਂ ਦੇ ਫੈਨਜ਼ ਨੂੰ ਹਮੇਸ਼ਾ ਉਡੀਕ ਰਹਿੰਦੀ ਹੈ। ਬੱਬੂ ਮਾਨ ਨੇ ਆਪਣੇ ਵੱਖ-ਵੱਖ ਗੀਤਾਂ ਰਾਹੀਂ ਸਰੋਤਿਆਂ 'ਚ ਵੱਖਰੀ ਪਛਾਣ ਬਣਾਈ ਹੈ।ਬੱਬੂ ਮਾਨ ਦੇ ਗੀਤ ਹਰ ਵਾਰ ਕੁੱਝ ਵੱਖਰੀ ਤਰ੍ਹਾਂ ਦਾ ਅਹਿਸਾਸ ਕਰਵਾਉਂਦੇ ਹਨ।ਇਸੇ ਤਰ੍ਹਾਂ ਦਾ ਇਕ ਨਵਾਂ ਗੀਤ 'ਦਰਦ' ਬੱਬੂ ਮਾਨ ਜਲਦ ਆਪਣੇ ਸਰੋਤਿਆਂ ਲਈ ਲੈ ਕੇ ਆ ਰਹੇ ਹਨ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਗੀਤ ਦਾ ਪੋਸਟਰ ਸ਼ੇਅਰ ਕਰ ਕੇ ਦਿੱਤੀ ਹੈ।ਜਿਸ ਦੀ ਕੈਪਸ਼ਨ 'ਚ ਉਨ੍ਹਾ ਨੇ ਲਿਖਿਆ ਹੈ 'Dard Comingsoon'

 
 
 
 
 
 
 
 
 
 
 
 
 
 

#Dard Coming Soon

A post shared by Babbu Maan (@babbumaaninsta) on Jun 22, 2019 at 7:58am PDT


ਦੱਸਣਯੋਗ ਹੈ ਕਿ ਇਸ ਗੀਤ ਨੂੰ ਬੱਬੂ ਮਾਨ ਨੇ ਲਿਖਿਆ, ਗਾਇਆ ਤੇ ਮਿਊਜ਼ਿਕ ਦਿੱਤਾ ਹੈ।ਗੀਤ ਦੇ ਨਾਂ ਤੋਂ ਇੰਝ ਲਗਦਾ ਹੈ ਕਿ ਇਹ ਗੀਤ ਸੈਡ ਰੋਮਾਂਟਿਕ ਗੀਤ ਹੋ ਸਕਦਾ ਹੈ।ਇਸ ਗੀਤ ਦੀ ਰਿਲੀਜ਼ਿੰਗ ਡੇਟ ਅਜੇ ਫਾਈਨਲ ਨਹੀਂ ਹੋਈ ਪਰ ਬੱਬੂ ਮਾਨ ਦੇ ਫੈਨਜ਼ ਨੂੰ ਬੇਸਬਰੀ ਨਾਲ ਇਸ ਗੀਤ ਦੀ ਉਡੀਕ ਹੈ।ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤੇ ਜਾਣ ਵਾਲੇ ਇਸ ਗੀਤ ਦੀ ਵੀਡੀਓ ਸੁੱਖ ਸੰਘੇੜਾ ਨੇ ਬਣਾਈ ਹੈ।ਮੁਨੀਸ਼ ਸ਼ਰਮਾ ਇਸ ਗੀਤ ਦੇ ਪ੍ਰੋਜੈਕਟ ਨੂੰ ਪੇਸ਼ ਕਰ ਰਹੇ ਹਨ।ਬੱਬੂ ਮਾਨ ਦਾ ਗੀਤ ਪਿਛਲੇ ਮਹੀਨੇ 'ਰਾਤ' ਗੀਤ ਰਿਲੀਜ਼ ਹੋਇਆ ਸੀ ।


Tags: Babbu MaanPunjabi SingerNew Song DardSukh SangheraMusic Updateਬੱਬੂ ਮਾਨਦਰਦ

About The Author

Lakhan

Lakhan is content editor at Punjab Kesari