FacebookTwitterg+Mail

ਉਡੀਕਾਂ ਖਤਮ, ਰਿਲੀਜ਼ ਹੋਇਆ ਬੱਬੂ ਮਾਨ ਦੇ ਗੀਤ 'ਛਰਾਟਾ' ਦਾ ਟੀਜ਼ਰ (ਵੀਡੀਓ)

babbu maan sharata new song teaser out
01 October, 2019 11:33:10 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਗੀਤਾਂ ਦਾ ਅਕਸਰ ਹੀ ਕੱਟੜ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਬੱਬੂ ਮਾਨ ਪਿਛਲੇ ਕੁਝ ਸਮੇਂ ਤੋਂ ਫੈਨਜ਼ ਲਈ ਰੋਮਾਂਟਿਕ 'ਤੇ ਖੂਬਸੂਰਤ ਗੀਤ ਪਰੋਸ ਰਹੇ ਹਨ ਤੇ ਇਕ ਵਾਰ ਫਿਰ ਇਕ ਹੋਰ ਰੋਮਾਂਟਿਕ ਗੀਤ 'ਛਰਾਟਾ' ਲੈ ਕੇ ਆ ਰਹੇ ਹਨ, ਜਿਸ ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਗੀਤ ਦਾ ਟੀਜ਼ਰ ਕਾਫੀ ਸ਼ਾਨਦਾਰ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 'ਛਰਾਟਾ' ਗੀਤ ਨੂੰ ਬੱਬੂ ਮਾਨ ਆਪਣੀ ਕਮਲ ਨਾਲ ਸ਼ਿੰਗਾਰਿਆ ਹੈ ਤੇ ਖੁਦ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ। ਰੂਪਨ ਬੱਲ ਅਤੇ ਰੂਬਲ ਜੀ. ਟੀ. ਆਰ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਬੱਬੂ ਮਾਨ ਨੇ ਆਪਣੇ ਇਸ ਗੀਤ ਦਾ ਟੀਜ਼ਰ ਆਪਣੇ ਯੂਟਿਊਬ ਚੈਨਲ 'ਤੇ ਸਾਂਝਾ ਕੀਤਾ ਹੈ। ਫਿਲਹਾਲ ਇਹ ਪੂਰਾ ਗੀਤ ਕਦੋ ਰਿਲੀਜ਼ ਹੋ ਰਿਹਾ ਹੈ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।


ਦੱਸਣਯੋਗ ਹੈ ਕਿ ਪਿਛਲੇ ਸਾਲ 'ਬਣਜਾਰਾ ਦਿ ਟਰੱਕ ਡਰਾਈਵਰ' ਫਿਲਮ ਨਾਲ ਲੰਬੇ ਸਮੇਂ ਬਾਅਦ ਸਿਨੇਮਾ 'ਤੇ ਵਾਪਸੀ ਕਰਨ ਵਾਲੇ ਬੱਬੂ ਮਾਨ ਬਹੁਤ ਜਲਦ ਲੋਕ ਨਾਇਕ ਸੁੱਚਾ ਸੂਰਮਾ ਦੀ ਬਾਇਓਪਿਕ 'ਚ ਸੁੱਚੇ ਦੇ ਕਿਰਦਾਰ 'ਚ ਨਜ਼ਰ ਆਉਣਗੇ।


Tags: SharataTeaserBabbu MaanRupan BalRubbal GtrPunjabi Singer

Edited By

Sunita

Sunita is News Editor at Jagbani.