ਜਲੰਧਰ(ਬਿਊਰੋ)- ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ‘ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਕਲਾਕਾਰ ਬੱਬੂ ਨੇ ਆਪਣੇ ਚਾਹੁਣ ਵਾਲਿਆਂ ਨੂੰ ਖਾਸ ਸੁਨੇਹਾ ਦਿੱਤਾ ਹੈ । ਉਨ੍ਹਾਂ ਨੇ ਲਾਂਘਾ ਗੀਤ ਦੇ ਬੋਲ ਸਾਂਝੇ ਕਰਦੇ ਹੋਏ ਫੈਨਜ਼ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਸੁਣਾਇਆ ਕਿ ਇਕ ਲਾਂਘਾ ਤਾਂ ਖੁੱਲ੍ਹ ਗਿਆ, ਬਾਕੀ ਵੀ ਖੋਲ੍ਹ ਦਿਓ ਮੈਂ ਬੋਲਦਾ ਹਾਂ ਅੱਲ੍ਹਾ ਹੂ ’ਤੇ ਤੁਸੀਂ ਵਾਹਿਗੁਰੂ ਬੋਲ ਦਿਓ।
ਬੱਬੂ ਮਾਨ ਦੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਬੱਬੂ ਮਾਨ ਬਠਿੰਡਾ ਦੇ ਮਿੱਤਲ ਮਾਲ ‘ਚ ਪਹੁੰਚੇ ਸਨ ਅਤੇ ਇੱਥੇ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਸਰੋਤੇ ਉਤਾਵਲੇ ਨਜ਼ਰ ਆਏ। ਕੁਝ ਦਿਨ ਪਹਿਲਾਂ ਹੀ ਬੱਬੂ ਮਾਨ ਨੇ ਕਰਤਾਰਪੁਰ ਲਾਂਘਾ ਖੁੱਲ੍ਹਣ ‘ਤੇ ਇਕ ਧਾਰਮਿਕ ਗੀਤ ਕੱਢਿਆ ਸੀ । ਜਿਸ ਦਾ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਸੀ।