FacebookTwitterg+Mail

ਕੋਰੋਨਾ ਵਾਇਰਸ ‘ਤੇ ਪ੍ਰਸਿੱਧ ਗਾਇਕ ਬੱਬੂ ਮਾਨ ਨੇ ਲਿਖਿਆ ਗੀਤ, ਜ਼ਿੰਮੇਵਾਰ ਲੋਕਾਂ ਨੂੰ ਪਾਈ ਝਾੜ

babbu maan targets people responsible for coronavirus writes a new song on it
25 March, 2020 04:17:34 PM

ਜਲੰਧਰ (ਵੈੱਬ ਡੈਸਕ)- ਪੰਜਾਬੀ ਸਿੰਗਰ ਬੱਬੂ ਮਾਨ ਨੇ ਵੀ ਕੋਰੋਨਾ ਵਾਇਰਸ ਉੱਪਰ ਗੀਤ ਲਿਖ ਦਿੱਤਾ ਹੈ, ਜਿਸ ਦੀ ਇਕ ਤਸਵੀਰ ਉਹਨਾਂ ਨੇ ਇੰਸਟਾਗ੍ਰਾਮ ਉੱਤੇ ਪੋਸਟ ਕੀਤੀ ਹੈ। ਇਸ ਗੀਤ ਨੂੰ ਉਹ ਰਿਲੀਜ਼ ਕਰਨਗੇ ਜਾਂ ਨਹੀਂ ਇਸ ਦਾ ਖੁਲਾਸਾ ਹੁਣ ਤੱਕ ਨਹੀਂ ਹੋਇਆ ਹੈ ਪਰ ਇਸ ਗੀਤ ਵਿਚ ਉਹਨਾਂ ਨੇ ਵਾਇਰਸ ਕਰਕੇ ਪੈਦਾ ਹੋਈ ਸਥਿਤੀ ਨੂੰ ਬੇਹੱਦ ਸ਼ਾਨਦਾਰ ਢੰਗ ਨਾਲ ਬਿਆਨ ਕੀਤਾ ਹੈ। ਇਸ ਤੋਂ ਇਲਾਵਾ ਇਹ ਵਾਇਰਸ ਜਿਸ ਮੁਲਕ ਵਿੱਚੋਂ ਆਇਆ ਹੈ, ਉਸ ਦਾ ਵੀ ਜ਼ਿਕਰ ਕੀਤਾ ਗਿਆ ਹੈ। ਬੱਬੂ ਮਾਨ ਨੇ ਇਸ ਗੀਤ ਵਿਚ ਪੂਰੀ ਦੁਨੀਆ ਨੂੰ ਇਕ ਸੁਨੇਹਾ ਦੇਣ ਦੀ ਵੀ ਪਹਿਲ ਕੀਤੀ ਹੈ। 

 
 
 
 
 
 
 
 
 
 
 
 
 
 
 
 

A post shared by Babbu Maan (@babbumaaninsta) on Mar 24, 2020 at 11:25am PDT

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਦੁਨੀਆ ਭਰ ਦੇ ਲੋਕਾਂ ਵਿਚ ਦਹਿਸ਼ਤ ਬਣਾਈ ਹੋਈ ਹੈ। ਇਹ ਵਾਇਰਸ ਹੁਣ ਤਕ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਤ 12 ਵਜੇ ਤੋਂ 21 ਦਿਨਾਂ ਲਈ ਦੇਸ਼ਬੰਦੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਥਾਂ-ਥਾਂ ਕਰਫਿਊ ਲਗਾਇਆ ਗਿਆ ਹੈ ।

 
 
 
 
 
 
 
 
 
 
 
 
 
 

Sat Shri Akal Ji Aajo Milde a ajj Maheru, Rajpur Road Near Lovely University

A post shared by Babbu Maan (@babbumaaninsta) on Mar 1, 2020 at 10:46pm PST

ਜਿਕਰਯੋਗ ਹੈ ਕਿ ਬੱਬੂ ਮਾਨ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ, ਜਿਵੇਂ - ਪਿੰਡ ਪਹਿਰਾ ਲੱਗਦਾ, ਸੱਜਣ ਰੁਮਾਲ ਦੇ ਗਿਆ, ਤੁਪਕਾ ਤੁਪਕਾ, ਅਸੀਂ ਰੋ ਕੇ ਰਾਤ ਗੁਜ਼ਾਰ ਲਈ, ਸਾਉਣ ਦੀ ਝੜੀ ਆਦਿ ਵਰਗੇ ਗੀਤ ਸ਼ਾਮਿਲ ਹਨ। ਬੱਬੂ ਮਾਨ ਦੇ ਗੀਤਾਂ ਦੀ ਇਕ ਖਾਸੀਅਤ ਹੈ ਕਿ ਉਹ ਆਪਣੇ ਹਰ ਗੀਤ ਵਿਚ ਲੋਕਾਂ ਨੂੰ ਕੋਈ ਨਾ ਕੋਈ ਸੁਨੇਹਾ ਜ਼ਰੂਰ ਦਿੰਦੇ ਹਨ ।


Tags: Covid 19CoronavirusBabbu MaanSongInstagram PostViralPunjabi Singer

About The Author

sunita

sunita is content editor at Punjab Kesari