FacebookTwitterg+Mail

ਗੁਰੂ ਘਰ 'ਚ ਵੀਡੀਓ ਬਣਾਉਣ 'ਤੇ ਬੱਬੂ ਮਾਨ ਨੇ ਫੈਨ ਨੂੰ ਆਖੀ ਇਹ ਗੱਲ (ਵੀਡੀਓ)

babbu maan video viral on social media must watch
24 September, 2019 08:46:35 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦਾ ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਬੱਬੂ ਮਾਨ ਗੁਰੂ ਘਰ 'ਚ ਨਜ਼ਰ ਆ ਰਹੇ ਹਨ ਅਤੇ ਕੁਝ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ ਪਰ ਇਸੇ ਦੌਰਾਨ ਉਨ੍ਹਾਂ ਦਾ ਇਕ ਪ੍ਰਸ਼ੰਸਕ ਉਨ੍ਹਾਂ ਦਾ ਵੀਡੀਓ ਬਨਾਉਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨੂੰ ਲੈ ਕੇ ਉਹ ਆਪਣੇ ਪ੍ਰਸ਼ੰਸਕ ਨੂੰ ਰੋਕਦੇ ਹਨ ਅਤੇ ਕਹਿੰਦੇ ਨੇ ਕਿ ਸਰਦਾਰ ਜੀ ਗੁਰੂ ਘਰ ਆ ਕੇ ਨਹੀਂ ਬਣਾਈਦੀ। ਬੱਬੂ ਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


ਦੱਸ ਦਈਏ ਕਿ ਬੱਬੂ ਮਾਨ ਦਾ ਇਹ ਵੀਡੀਓ ਕਦੋਂ ਦਾ ਅਤੇ ਕਿੱਥੋਂ ਦਾ ਹੈ ਇਹ ਸਾਫ ਨਹੀਂ ਹੋ ਸਕਿਆ। ਇਸ ਵੀਡੀਓ ਨੂੰ ਬੱਬੂ ਮਾਨ ਦੇ ਫੈਨਜ਼ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ 'ਤੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਦੱਸਣਯੋਗ ਹੈ ਕਿ ਬੱਬੂ ਮਾਨ ਦਾ ਹਾਲ ਹੀ 'ਚ ਗੀਤ 'ਦਰਦ' ਆਇਆ ਸੀ, ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਬੱਬੂ ਮਾਨ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਭਾਵੇਂ ਉਹ ਕਿਰਸਾਨੀ ਦੀ ਗੱਲ ਹੋਵੇ, ਨਸ਼ੇ ਦੀ ਹੋਵੇ ਜਾਂ ਫਿਰ ਸਮਾਜ ਦੀ ਕਿਸੇ ਹੋਰ ਕੁਰੀਤੀ ਦੀ। ਹਰ ਗੀਤ 'ਚ ਉਨ੍ਹਾਂ ਨੇ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।


Tags: Babbu MaanVideo ViralSocial MediaPunjabi Singer

Edited By

Sunita

Sunita is News Editor at Jagbani.