ਮੁੰਬਈ(ਬਿਊਰੋ)— ਅੱਜ (20 ਅਪ੍ਰੈਲ) ਬਾਲੀਵੁੱਡ ਦੀ ਦਿੱਗਜ ਅਦਾਕਾਰਾ ਬਬੀਤਾ ਕਪੂਰ ਦਾ ਜਨਮਦਿਨ ਹੈ। ਅੱਜ ਦੀ ਪੀੜ੍ਹੀ 70 ਸਾਲਾ ਬਬੀਤਾ ਨੂੰ ਭਾਵੇਂ ਹੀ ਕਰਿਸ਼ਮਾ ਕਪੂਰ ਜਾਂ ਕਰੀਨਾ ਕਪੂਰ ਖਾਨ ਦੀ ਮਾਂ ਦੇ ਰੂਪ 'ਚ ਜਾਂ ਤੈਮੂਰ ਦੀ ਨਾਨੀ ਦੇ ਰੂਪ 'ਚ ਜਾਣਦੀ ਹੋਵੇ ਪਰ ਇਕ ਅਭਿਨੇਤਰੀ ਦੇ ਰੂਪ 'ਚ ਇਕ ਦੌਰ ਬਬੀਤਾ ਦਾ ਵੀ ਰਿਹਾ ਹੈ।
ਬਬੀਤਾ ਹਰੀ ਸ਼ਿਵਦਾਸਾਨੀ ਤੋਂ ਬਬੀਤਾ ਕਪੂਰ ਬਣਨ ਦਾ ਉਨ੍ਹਾਂ ਦਾ ਸਫਰ ਕਾਫੀ ਦਿਲਚਸਪ ਰਿਹਾ ਹੈ।
ਜਿਵੇਂ ਹੀ ਬਬੀਤਾ ਨੂੰ ਇਕ ਅਦਾਕਾਰਾ ਦੇ ਰੂਪ 'ਚ ਦੁਨੀਆ ਜਾਣਨ ਲੱਗੀ, ਉਸੇ ਸਮੇਂ ਉਨ੍ਹਾਂ ਨੂੰ ਪਿਆਰ ਹੋ ਗਿਆ।
ਬਬੀਤਾ, ਰਣਧੀਰ ਕਪੂਰ ਨਾਲ ਵਿਆਹ ਕਰਨ ਤੋਂ ਪਹਿਲਾਂ ਇੰਡਸਟਰੀ ਦਾ ਇਕ ਜਾਣਿਆ-ਪਛਾਣਿਆ ਚਿਹਰਾ ਬਣ ਚੁੱਕੀ ਸੀ ਪਰ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਫਿਲਮੀ ਪਰਦੇ ਤੋਂ ਦੂਰ ਹੋਣਾ ਪਿਆ।
ਉਸ ਸਮੇਂ ਕਪੂਰ ਖਾਨਦਾਨ ਦੀ ਪਰੰਪਰਾ ਮੁਤਾਬਕ ਉਨ੍ਹਾਂ ਦੇ ਪਰਿਵਾਰ ਦੀ ਨੂੰਹ ਜਾਂ ਬੇਟੀ ਫਿਲਮਾਂ 'ਚ ਕੰਮ ਨਹੀਂ ਕਰ ਸਕਦੀ ਸੀ।
ਆਪਣੇ ਪਿਆਰ ਨੂੰ ਪਾਉਣ ਲਈ ਬਬੀਤਾ ਨੇ ਫਿਲਮ ਇੰਡਸਟਰੀ ਛੱਡਣ ਦਾ ਫੈਸਲਾ ਲਿਆ ਅਤੇ ਸਾਲ 1971 'ਚ ਰਾਜ ਕਪੂਰ ਦੇ ਵੱਡੇ ਬੇਟੇ ਰਣਧੀਰ ਨਾਲ ਸੱਤ ਫੇਰੇ ਲਏ।
ਬੀਤੀ ਰਾਤ ਹੀ ਬਬੀਤਾ ਨੂੰ ਪਰਿਵਾਰ ਨਾਲ ਜਨਮਦਿਨ ਪਾਰਟੀ ਕਰਦਿਆਂ ਦੇਖਿਆ ਗਿਆ।
ਇਸ ਮੌਕੇ ਕਰੀਨਾ, ਬੱਚਿਆਂ ਨਾਲ ਕਰਿਸ਼ਮਾ, ਸੈਫ, ਰਣਧੀਰ ਕਪੂਰ ਸਮੇਤ ਪਰਿਵਾਰ ਦੇ ਹੋਰ ਮੈਂਬਰ ਵੀ ਦੇਖੇ ਗਏ।