ਜਲੰਧਰ(ਬਿਊਰੋ) - ਲੋਕ ਸਭਾ ਚੋਣਾਂ 2019 'ਚ ਭਾਰਤੀ ਜਨਤਾ ਪਾਰਟੀ ਤੇ ਸਹਿਯੋਗੀ ਪਾਰਟੀਆਂ ਨੇ ਜ਼ਬਰਦਸਤ ਕਾਮਯਾਬੀ ਹਾਸਲ ਕੀਤੀ ਹੈ। ਅੱਜ ਨਰਿੰਦਰ ਮੋਦੀ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕੀ। ਨਵੀਂ ਬਣੀ ਕੈਬਨਿਟ ਦੀ ਸੂਚੀ 'ਚ ਪੱਛਮੀ ਬੰਗਾਲ ਦੇ ਬਾਬੁਲ ਸੁਪ੍ਰੀਓ ਦਾ ਨਾਂ ਵੀ ਸ਼ਾਮਿਲ ਹੈ। ਉਨ੍ਹਾਂ ਨੇ ਕੈਬਨਿਟ ਰਾਜ ਮੰਤਰੀ (ਆਜ਼ਾਦ) ਵਜੋਂ ਸਹੁੰ ਚੁੱਕੀ।
ਦੱਸਣਯੋਗ ਹੈ ਕਿ ਬਾਬੁਲ ਸੁਪ੍ਰੀਓ ਮੋਦੀ ਦੀ ਕੈਬਨਿਟ 'ਚ ਇਕੋ-ਇਕ ਬਾਲੀਵੁੱਡ ਕਲਾਕਾਰ ਹਨ ਜਿਸ ਨੂੰ ਕੈਬਨਿਟ ਮੰਤਰੀ ਦਾ ਰੈਂਕ ਮਿਲਿਆ ਹੈ। ਬਾਬੁਲ ਸੁਪ੍ਰੀਓ ਦੇ ਗਾਇਕੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਦਾਦੇ ਤੋਂ ਹੀ ਗਾਇਕੀ ਸਿੱਖੀ ਸੀ। ਬਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ ਜਿਵੇਂ 'ਫਨ੍ਹਾ', 'ਹਮ ਤੁਮ', 'ਚੋਰੀ ਚੋਰੀ ਚੁਪਕੇ ਚੁਪਕੇ', 'ਨਸੀਬ' ਤੇ 'ਵਿਵਾਹ' ਵਰਗੀਆਂ ਕਈ ਫਿਲਮਾਂ 'ਚ ਪਲੈਬੈਕ ਗਾ ਚੁਕੇ ਹਨ । ਬਾਬੁਲ ਸੁਪ੍ਰੀਓ ਸਿਰਫ ਇਕ ਗਾਇਕ ਹੀ ਨਹੀ ਸਗੋਂ ਇਕ ਸਫਲ ਰਾਜਨੇਤਾ, ਟੀ.ਵੀ. ਪ੍ਰਫਾਰਮਰ, ਹੋਸਟ ਤੇ ਐਕਟਰ ਵੀ ਹਨ ।