FacebookTwitterg+Mail

Movie Review: 'ਬਾਬੂਮੋਸ਼ਾਏ...' ਨਾਲ ਸਿਨੇਮਾਘਰਾਂ 'ਚ ਗੂੰਜੇਗੀ ਗੋਲੀਆਂ ਦੀ ਆਵਾਜ਼ ਤੇ ਦੇਖਣ ਨੂੰ ਮਿਲੇਗਾ ਰੋਮਾਂਸ

babumoshai bandookbaaz
25 August, 2017 11:03:51 AM

ਮੁੰਬਈ— ਬਾਲੀਵੁੱਡ ਫਿਲਮ 'ਬਾਬੂਮੋਸ਼ਾਏ ਬੰਦੂਕਬਾਜ਼' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਬਿਹਾਰੀ ਨਵਾਜ਼ੂਦੀਨ ਸਿੱਦੀਕੀ  ਤੇ ਬਾਂਕੇ ਬਿਹਾਰੀ (ਜਤਿਨ), ਦੋਵੇਂ ਯੂਪੀ ਦੇ ਕੰਟਰੈਕਟਸ ਕਿਲਰਸ ਹਨ। ਫਿਲਮ 'ਚ ਦਿਲਚਸਪ ਮੋੜ ਉਸ ਸਮੇਂ ਆਉਂਦਾ ਹੈ ਜਦੋਂ ਦੋਵਾਂ ਦਾ ਮਕਸਦ ਇਕ ਹੋ ਜਾਂਦਾ ਹੈ ਯਾਨੀ ਦੋਵਾਂ ਨੂੰ ਕਿਸੇ ਖਾਸ ਸ਼ਖਸ ਦੀ ਹੱਤਿਆ ਦੀ ਸੁਪਾਰੀ ਮਿਲ ਜਾਂਦੀ ਹੈ। ਦੋਵੇਂ ਨੇ ਇਹ ਤਹਿ ਕਰਦੇ ਹਨ ਕਿ ਜੋ ਜ਼ਿਆਦਾ ਲੋਕਾਂ ਨੂੰ ਮਾਰੇਗਾ ਉਹੀ ਨੰਬਰ ਵਨ ਕਿਲਰ ਅਖਵਾਏਗਾ। ਹਾਲਾਂਕਿ ਦੋਵੇਂ ਇਸ ਗੱਲ ਤੋਂ ਅਣਜਾਨ ਰਹਿੰਦੇ ਹਨ ਕਿ ਉਨ੍ਹਾਂ ਦੇ ਮੁਕਾਬਲੇ 'ਚ ਇਕ ਖੇਡ ਹੋਰ ਖੇਡੀ ਜਾ ਰਹੀ ਹੈ। ਫਿਲਮ 'ਚ ਜਿੱਥੇ ਗੋਲੀਆਂ ਦੀ ਆਵਾਜ਼ ਦਾ ਸ਼ੋਰ ਹੈ ਉਥੇ ਹੀ ਸੈਕਸ ਸੀਨਜ਼ ਵੀ ਖੂਬ ਪਰੋਸੇ ਗਏ ਹਨ।
ਦੱਸਣਯੋਗ ਹੈ ਕਿ ਬਾਬੂ 10 ਸਾਲ ਦੀ ਉਮਰ ਤੋਂ ਹੀ ਕਤਲ ਕਰਨ ਦਾ ਕੰਮ ਕਰ ਰਿਹਾ ਹੈ। ਪਹਿਲੀ ਹੱਤਿਆ ਉਸ ਨੇ ਖਾਣੇ ਲਈ ਕੀਤੀ। ਬਾਂਕੇ ਬਾਬੂ ਦਾ ਫੈਨ ਹੈ ਤੇ ਸੁਪਾਰੀ ਕਿਲਰ ਬਣਨ ਦਾ ਸੁਪਨਾ ਦੇਖਦਾ ਹੈ। ਬਾਂਕੇ ਦੀ ਪ੍ਰੇਮਿਕਾ ਯਾਸ਼ਮੀਨ (ਸ਼ਰਧਾ ਕਪੂਰ) ਬਾਲੀਵੁੱਡ ਰੀਮਿਕਸ 'ਤੇ ਡਾਂਸ ਕਰਦੀ ਹੈ ਅਤੇ ਉਸ ਲਈ ਕੰਟਰੈਕਟ ਲਿਆਉਂਦੀ ਹੈ। ਬਾਬੂ ਦੀ ਪ੍ਰੇਮਿਕਾ ਫੁਲਵਾ (ਬਿਦਿਤਾ) ਉਸ ਨੂੰ ਖਤਮ ਕਰਨ ਦੇਣ ਲਈ ਆਖਦੀ ਹੈ। ਪੂਰੀ ਫਿਲਮ 'ਚ ਤੁਹਾਨੂੰ ਗੋਲੀਆਂ ਦੀ ਆਵਾਜ਼ ਸੁਣਾਈ ਦੇਵੇਗੀ। 
ਫਿਲਮ 'ਚ ਦੋ ਹੋਰ ਕਿਰਦਾਰ ਹਨ, ਸੁਮਿਤਰਾ (ਦਿਵਿਆ) ਅਤੇ ਦੁਬੇ (ਅਨਿਲ) । ਦੋਵੇਂ ਨੇਤਾ ਦੀ ਭੂਮਿਕਾ 'ਚ ਹਨ ਅਤੇ ਆਪਣੇ ਫਾਇਦੇ ਲਈ ਇੰਨ੍ਹਾਂ ਦੋਵਾਂ ਬੰਦੂਕਬਾਜ਼ਾਂ ਦਾ ਇਸਤੇਮਾਲ ਕਰਦੇ ਹਨ। ਇਸ ਖੇਡ 'ਚ ਸਥਾਨੀ ਪੁਲਸ ਵੀ ਸ਼ਾਮਲ ਹੋ ਜਾਂਦੀ ਹੈ। ਬਾਬੂ ਫੁਲਵਾ ਨਾਲ ਮਜੇ 'ਚ ਰਹਿ ਰਿਹਾ ਹੁੰਦਾ ਹੈ ਪਰ ਬਾਂਕੇ ਦੀ ਉਸ 'ਤੇ ਨਜ਼ਰ ਪੈਂਦੀ ਹੈ ਅਤੇ ਉਹ ਵੀ ਫੁਲਵਾ ਵੱਲ ਅਕਰਸ਼ਿਤ ਹੋ ਜਾਂਦਾ ਹੈ। 
ਸਕ੍ਰੀਨਪਲੇਅ ਥੋੜੀ ਹੋਰ ਵ੍ਹਾਈਟ ਕਰਨ ਦੀ ਸੁੰਜਾਇਸ਼ ਸੀ। ਇਸ ਦੇ ਬਾਵਜੂਦ ਕੁਸ਼ਨ ਨੰਦੀ ਨੇ ਚੰਗੀ ਫਿਲਮ ਬਣਾਈ ਹੈ। ਨਵਾਜੂਦੀਨ ਦਾ ਇਕ ਖਤਰਨਾਕ ਕਿਲਰ ਨਾਲ ਪ੍ਰੇਮੀ 'ਚ ਟ੍ਰਾਂਸਫਾਰਮ ਹੋਣਾ ਵੀ ਦੇਖਦੇ ਹੀ ਬਣਦਾ ਹੈ। ਜਤਿਨ ਨੇ ਵੀ ਕਾਫੀ ਪ੍ਰਭਾਵਿਤ ਕੀਤਾ ਹੈ ਤੇ ਉਸ ਦੀ ਆਵਾਜ਼ ਸਕ੍ਰੀਨ ਅਪੀਲ ਨੂੰ ਵਧਾਉਂਦੀ ਹੈ।


Tags: Movie ReviewBabumoshai BandookbaazNawazuddin Siddiquiਬਾਬੂਮੋਸ਼ਾਏ ਬੰਦੂਕਬਾਜ਼ਨਵਾਜ਼ੂਦੀਨ ਸਿੱਦੀਕੀ