ਜਲੰਧਰ (ਬਿਊਰੋ)— ਅੱਜ ਦੇ ਸਮੇਂ 'ਚ ਸਾਫ-ਸੁਥਰੀ ਗਾਇਕੀ ਕਰਨ ਵਾਲੇ ਕਲਾਕਾਰ ਬਹੁਤ ਘੱਟ ਹਨ। ਇਨ੍ਹਾਂ 'ਚੋਂ ਇਕ ਕਲਾਕਾਰ ਸੰਜੂ ਟੋਰੋਵਾਲ ਹਨ, ਜਿਨ੍ਹਾਂ ਦੇ 'ਦੱਸ ਸਰਕਾਰੇ' ਗੀਤ ਨੂੰ ਬੇਹੱਦ ਪਿਆਰ ਮਿਲਿਆ ਸੀ। ਹੁਣ ਸੰਜੂ ਟੋਰੋਵਾਲ ਆਪਣਾ ਨਵਾਂ ਗੀਤ 'ਬੈਡ ਕਲਾਕਾਰੀਆਂ' ਲੈ ਕੇ ਆ ਰਹੇ ਹਨ। 'ਦੱਸ ਸਰਕਾਰੇ' ਵਾਂਗ 'ਬੈਡ ਕਲਾਕਾਰੀਆਂ' ਵੀ ਇਕ ਲੋਕ ਤੱਥ ਹੈ, ਜਿਹੜਾ 12 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ, ਇਸ ਗੀਤ 'ਚ ਅੱਜ ਦੀ ਮਾੜੀ ਗਾਇਕੀ ਤੇ ਕਲਾਕਾਰੀ 'ਤੇ ਸੱਟ ਮਾਰੀ ਗਈ ਹੈ।
ਗੀਤ ਦਾ ਪੋਸਟਰ ਤੇ ਟੀਜ਼ਰ ਵੀ ਰਿਲੀਜ਼ ਹੋ ਚੁੱਕਾ ਹੈ। ਟੀਜ਼ਰ ਕਾਫੀ ਪ੍ਰਭਾਵਿਤ ਕਰਨ ਵਾਲਾ ਹੈ। ਦੱਸਣਯੋਗ ਹੈ ਕਿ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਨੂੰ ਲਿਖਿਆ ਵੀ ਖੁਦ ਸੰਜੂ ਟੋਰੋਵਾਲ ਨੇ ਹੈ। ਗੀਤ ਦਾ ਮਿਊਜ਼ਿਕ ਲੱਕੀ ਨਾਗਰਾ ਨੇ ਦਿੱਤਾ ਹੈ। ਗੀਤ ਨੂੰ ਡਾਇਰੈਕਟ ਸੰਨੀ ਸਿੰਘ ਤੇ ਰਾਹੁਲ ਸ਼ੂਰ ਨੇ ਕੀਤਾ ਹੈ, ਜਿਹੜਾ ਹਾਣੀ ਰਿਕਾਰਡਸ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਵੇਗਾ।