FacebookTwitterg+Mail

'ਫੰਨੇ ਖਾਂ' ਦਾ ਗੀਤ 'ਬਦਨ ਪੇ ਸਿਤਾਰੇ ਲਪੇਟੇ' ਰਿਲੀਜ਼, ਬਿੰਦਾਸ ਡਾਂਸ ਕਰਦੇ ਦਿਸੇ ਅਨਿਲ ਕਪੂਰ

badan pe sitaare
02 August, 2018 10:57:56 AM

ਮੁੰਬਈ(ਬਿਊਰੋ)— ਐਸ਼ਵਰਿਆ ਰਾਏ ਬੱਚਨ ਤੇ ਅਨਿਲ ਕਪੂਰ ਇਨ੍ਹੀਂ ਦਿਨੀਂ ਆਪਣੀ ਸਟਾਰਰ ਫਿਲਮ 'ਫੰਨੇ ਖਾਂ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਅਨਿਲ ਕਪੂਰ ਨੂੰ ਸ਼ੰਮੀ ਕਪੂਰ ਤੇ ਮੁੰਹਮਦ ਰਫੀ ਦਾ ਭਗਤ ਦਿਖਾਇਆ ਗਿਆ ਹੈ। ਹਾਲ ਫਿਲਮ ਦਾ ਗੀਤ 'ਬਦਨ ਪੇ ਸਿਤਾਰੇ' ਰਿਲੀਜ਼ ਹੋਇਆ ਹੈ, ਜਿਸ 'ਚ ਅਨਿਲ ਦਾ ਜ਼ਬਰਦਸਤ ਡਾਂਸ ਨਜ਼ਰ ਆ ਰਿਹਾ ਹੈ। ਇਸ ਗੀਤ ਸੋਨੂੰ ਨਿਗਮ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ, ਜਿਸ 'ਚ ਅਨਿਲ ਨੂੰ ਸ਼ੰਮੀ ਤੇ ਰਫੀ ਸਾਹਿਬ ਦੇ ਮਿਕਸਚਰ ਅੰਦਾਜ਼ 'ਚ ਦਿਖਾਇਆ ਗਿਆ ਹੈ, ਜੋ ਦੋਵਾਂ ਦੀ ਰੱਬ ਵਾਂਗ ਪੂਜਾ ਕਰਦਾ ਹੈ। ਸੋਨੂੰ ਆਪਣੀ ਆਵਾਜ਼ 'ਚ ਰਫੀ ਜੀ ਦੀ ਆਵਾਜ਼ ਨੂੰ ਤਲਾਸ਼ਦੇ ਦਿਖਾਈ ਦਿੰਦੇ ਹਨ। ਇਸ ਗੀਤ 'ਚ ਅਨਿਲ ਕਪੂਰ ਦੀ ਪ੍ਰਫਾਰਮੈਂਸ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

ਦੱਸਣਯੋਗ ਹੈ ਕਿ ਅਨਿਲ ਕਪੂਰ ਇਸ ਫਿਲਮ 'ਚ ਟੈਕਸੀ ਡਰਾਈਵਰ ਦਾ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਦੀ ਟੈਕਸੀ ਦੋਵਾਂ ਸਟਾਰਸ ਦੇ ਪੋਸਟਰਜ਼ ਨਾਲ ਭਰੀ ਹੋਈ ਨਜ਼ਰ ਆਉਂਦੀ ਹੈ। ਸਿਰਫ ਇੰਨਾ ਹੀ ਨਹੀਂ ਸਗੋਂ ਇਸ ਫਿਲਮ 'ਚ ਅਨਿਲ ਦਾ ਸ਼ੰਮੀ ਕਪੂਰ ਦੇ ਗੀਤਾਂ 'ਤੇ ਝਕਾਸ ਡਾਂਸ ਵੀ ਕੀਤਾ ਹੈ।


Tags: Badan Pe SitaareSonu NigamFanney KhanAnil Kapoor Aishwarya Rai BachchanRajkummar Rao

Edited By

Sunita

Sunita is News Editor at Jagbani.