FacebookTwitterg+Mail

Box Office : 5 ਦਿਨਾਂ 'ਚ 50 ਕਰੋੜ ਤੋਂ ਪਾਰ ਪਹੁੰਚੀ 'ਬਧਾਈ ਹੋ'

badhaai ho
23 October, 2018 03:47:47 PM

ਮੁੰਬਈ (ਬਿਊਰੋ)— ਅਮਿਤ ਸ਼ਰਮਾ ਨਿਰਦੇਸ਼ਤ ਫਿਲਮ 'ਬਧਾਈ ਹੋ' ਵੀਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਵੀਰਵਾਰ 7.29 ਕਰੋੜ, ਦੂਜੇ ਦਿਨ ਸ਼ੁੱਕਰਵਾਰ 11.67 ਕਰੋੜ, ਤੀਜੇ ਦਿਨ ਸ਼ਨੀਵਾਰ 12.50 ਕਰੋੜ, ਚੌਥੇ ਦਿਨ ਐਤਵਾਰ 13.50 ਕਰੋੜ ਅਤੇ 5ਵੇਂ ਦਿਨ ਸੋਮਵਾਰ 5.65 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 5 ਦਿਨਾਂ 'ਚ 51.35 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਜ਼ਿਕਰਯੋਗ ਹੈ ਕਿ ਫਿਲਮ 'ਬਧਾਈ ਹੋ' 'ਚ ਆਯੂਸ਼ਮਾਨ ਖੁਰਾਣਾ, ਸਾਨਿਆ ਮਲਹੋਤਰਾ, ਗਜਰਾਜ ਰਾਓ, ਨੀਨਾ ਗੁਪਤਾ, ਸ਼ੀਬਾ ਚੱਢਾ, ਸੁਰੇਖਾ ਸਿਕਰੀ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 20 ਕਰੋੜ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ 'ਚ ਸਫਲ ਰਹੇਗੀ।


Tags: Ayushmann Khurrana Sanya Malhotra Badhaai Ho Amit Sharma Box Office Bollywood Actor

Edited By

Kapil Kumar

Kapil Kumar is News Editor at Jagbani.