FacebookTwitterg+Mail

ਕਾਨੂੰਨੀ ਮਾਮਲੇ 'ਚ ਫਸੀ 'ਬਧਾਈ ਹੋ', ਫਿਲਮ 'ਤੇ ਲੱਗਿਆ ਚੋਰੀ ਦਾ ਇਲਜ਼ਾਮ

badhaai ho
27 October, 2018 03:43:38 PM

ਮੁੰਬਈ (ਬਿਊਰੋ)— ਆਯੁਸ਼ਮਾਨਾ ਖੁਰਾਣਾ ਦੀ ਫਿਲਮ 'ਬਧਾਈ ਹੋ' ਬਾਕਸ ਆਫਿਸ 'ਤੇ ਤਾਬੜਤੋੜ ਕਮਾਈ ਕਰ ਰਹੀ ਹੈ। ਕ੍ਰਿਟਿਕਸ ਤੇ ਪ੍ਰਸ਼ੰਸਕਾਂ ਵਲੋਂ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਸ ਵਿਚਕਾਰ ਹੀ 'ਬਧਾਈ ਹੋ' ਕਾਨੂੰਨੀ ਮਾਮਲੇ 'ਚ ਫੱਸ ਗਈ ਹੈ। ਫਿਲਮ ਦੀ ਕਹਾਣੀ 'ਤੇ ਇਕ ਲੇਖਕ ਨੇ ਚੋਰੀ ਦਾ ਇਲਜ਼ਾਮ ਲਾਇਆ ਹੈ। ਛੱਤੀਸਗੜ੍ਹ ਦੇ ਲੇਖਕ ਤੇ ਪਤਰਕਾਰ ਪਾਰਿਤੋਸ਼ ਚਕਰਵਰਤੀ ਨੇ 'ਬਧਾਈ ਹੋ' ਦੇ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ 'ਤੇ ਉਨ੍ਹਾਂ ਦੀ ਕਹਾਣੀ ਨੂੰ ਚੋਰੀ ਕਰਨ ਦਾ ਇਲਜ਼ਾਮ ਲਾਇਆ ਹੈ। ਪਾਰਿਤੋਸ਼ ਚਕਰਵਰਤੀ ਨੇ ਤਿੰਨਾਂ ਖਿਲਾਫ ਰਾਏਪੁਰ ਦੇ ਪੰਡਰੀ ਥਾਣੇ 'ਚ FIR ਦਰਜ ਕਰਵਾਈ ਹੈ।

ਸੂਤਰਾਂ ਮੁਤਾਬਕ ਪੰਡਰੀ ਥਾਣੇ ਦੇ ਇੰਚਾਰਜ਼ ਸੋਨਲ ਗਵਾਲਾ ਦਾ ਕਹਿਣਾ ਹੈ ਕਿ ਸਾਨੂੰ ਲਿਖਤੀ ਰੂਪ 'ਚ ਸ਼ਿਕਾਇਤ ਮਿਲੀ। ਫਿਲਹਾਲ ਉਸ 'ਤੇ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ 'ਚ ਪਰਿਤੋਸ਼ ਚਕਰਵਰਤੀ ਨੇ ਇਲਜ਼ਾਮ ਲਾਇਆ ਹੈ ਕਿ 19 ਸਾਲ ਪਹਿਲਾਂ ਪ੍ਰਕਾਸ਼ਿਤ ਉਨ੍ਹਾਂ ਦੇ ਨਾਵਲ 'ਘਰ ਬੁਨਤੇ ਹੁਏ' 'ਚ ਸ਼ਾਮਲ 'ਜੜ' ਨਾਮਕ ਕਹਾਣੀ ਨੂੰ ਚੋਰੀ ਕਰਕੇ ਫਿਲਮ 'ਬਧਾਈ ਹੋ' ਬਣਾਈ ਗਈ ਹੈ। ਅਮਿਤ ਸ਼ਰਮਾ ਨਿਰਦੇਸ਼ਤ ਫਿਲਮ 'ਬਧਾਈ ਹੋ' 18 ਅਕਤੂਬਰ ਨੂੰ ਰਿਲੀਜ਼ ਹੋਈ ਸੀ। ਫਿਲਮ 'ਚ ਆਯੁਸ਼ਮਾਨ ਖੁਰਾਣਾ, ਸਾਨਿਆ ਮਲਹੋਤਰਾ, ਨੀਨਾ ਗੁਪਤਾ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ।


Tags: Ayushmann Khurrana Sanya Malhotra Badhaai Ho Amit Sharma Script Bollywood Actor

Edited By

Kapil Kumar

Kapil Kumar is News Editor at Jagbani.