FacebookTwitterg+Mail

Box Office : ਹਿੱਟ ਸਾਬਤ ਹੋਈ 'ਬਧਾਈ ਹੋ', ਦੂਜੇ ਵੀਕੈਂਡ 'ਚ ਕੀਤੀ ਜ਼ਬਰਦਸਤ ਕਲੈਕਸ਼ਨ

badhaai ho
29 October, 2018 06:22:46 PM

ਮੁੰਬਈ (ਬਿਊਰੋ)— ਆਯੁਸ਼ਮਾਨ ਖੁਰਾਣਾ ਤੇ ਸਾਨਿਆ ਮਲਹੋਤਰਾ ਸਟਾਰਰ ਫਿਲਮ 'ਬਧਾਈ ਹੋ' ਹਿੱਟ ਫਿਲਮਾਂ 'ਚ ਸ਼ਾਮਲ ਹੋ ਚੁੱਕੀ ਹੈ। ਫਿਲਮ ਬਾਕਸ ਆਫਿਸ 'ਤੇ ਲਗਾਤਾਰ ਕਮਾਈ ਕਰ ਰਹੀ ਹੈ। ਦੂਜਾ ਹਫਤਾ ਵੀ ਬਾਕਸ ਆਫਿਸ ਦੇ ਲਿਹਾਜ਼ ਨਾਲ ਵਧੀਆ ਰਿਹਾ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਵੀਰਵਾਰ 7.29 ਕਰੋੜ, ਦੂਜੇ ਦਿਨ ਸ਼ੁੱਕਰਵਾਰ 11.67 ਕਰੋੜ, ਤੀਜੇ ਦਿਨ ਸ਼ਨੀਵਾਰ 12.50 ਕਰੋੜ, ਚੌਥੇ ਦਿਨ ਐਤਵਾਰ 13.50 ਕਰੋੜ, 5ਵੇਂ ਦਿਨ ਸੋਮਵਾਰ 5.65 ਕਰੋੜ, 6ਵੇਂ ਦਿਨ ਮੰਗਲਵਾਰ 5.50 ਕਰੋੜ, 7ਵੇਂ ਦਿਨ ਬੁੱਧਵਾਰ 5 ਕਰੋੜ, 8ਵੇਂ ਦਿਨ ਵੀਰਵਾਰ 4.25 ਕਰੋੜ ਅਤੇ ਦੂਜੇ ਹਫਤੇ ਸ਼ੁੱਕਰਵਾਰ 3.40 ਕਰੋੜ, ਸ਼ਨੀਵਾਰ 6.50 ਕਰੋੜ, ਐਤਵਾਰ 8.15 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ ਭਾਰਤੀ ਬਾਕਸ ਆਫਿਸ 'ਤੇ 11 ਦਿਨਾਂ 'ਚ 84.25 ਕਰੋੜ ਦਾ ਕਾਰੋਬਾਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਫਿਲਮ 'ਬਧਾਈ ਹੋ' 'ਚ ਆਯੂਸ਼ਮਾਨ ਖੁਰਾਣਾ, ਸਾਨਿਆ ਮਲਹੋਤਰਾ, ਗਜਰਾਜ ਰਾਓ, ਨੀਨਾ ਗੁਪਤਾ, ਸ਼ੀਬਾ ਚੱਢਾ, ਸੁਰੇਖਾ ਸਿਕਰੀ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 20 ਕਰੋੜ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ 'ਚ ਸਫਲ ਰਹੇਗੀ।


Tags: Ayushmann Khurrana Sanya Malhotra Badhaai Ho Amit Sharma Box Office Bollywood Actor

Edited By

Kapil Kumar

Kapil Kumar is News Editor at Jagbani.