FacebookTwitterg+Mail

Box Office : 3 ਹਫਤਿਆਂ 'ਚ 'ਬਧਾਈ ਹੋ' ਨੇ ਕਮਾਏ ਇੰਨੇ ਕਰੋੜ

badhaai ho
09 November, 2018 07:13:48 PM

ਮੁੰਬਈ (ਬਿਊਰੋ)— ਆਯੁਸ਼ਮਾਨ ਖੁਰਾਣਾ ਦੀ ਫਿਲਮ 'ਬਧਾਈ ਹੋ' ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਬਣ ਕੇ ਸਾਹਮਣੇ ਆਈ ਹੈ। ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਹਫਤੇ 66.10 ਕਰੋੜ, ਦੂਜੇ ਹਫਤੇ 28.15 ਕਰੋੜ ਅਤੇ ਤੀਜੇ ਹਫਤੇ 15.35 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਹੁਣ ਤੱਕ 109.60 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਉੱਥੇ ਹੀ ਇਹ ਫਿਲਮ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਵਾਲੀ ਸਾਲ ਦੀ 9ਵੀਂ ਫਿਲਮ ਬਣ ਗਈ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਕਮਾਈ ਦੇ ਅੰਕੜੇ ਸ਼ੇਅਰ ਕੀਤੇ ਹਨ।

ਜ਼ਿਕਰਯੋਗ ਹੈ ਕਿ ਫਿਲਮ 'ਬਧਾਈ ਹੋ' 'ਚ ਆਯੂਸ਼ਮਾਨ ਖੁਰਾਣਾ, ਸਾਨਿਆ ਮਲਹੋਤਰਾ, ਗਜਰਾਜ ਰਾਓ, ਨੀਨਾ ਗੁਪਤਾ, ਸ਼ੀਬਾ ਚੱਢਾ, ਸੁਰੇਖਾ ਸਿਕਰੀ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 20 ਕਰੋੜ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ 'ਚ ਸਫਲ ਰਹੇਗੀ।


Tags: Ayushmann Khurrana Sanya Malhotra Badhaai Ho Amit Sharma Box Office Bollywood Actor

About The Author

Kapil Kumar

Kapil Kumar is content editor at Punjab Kesari