FacebookTwitterg+Mail

'ਵਧਾਈ ਹੋ' ਦਾ ਪਹਿਲਾ ਗੀਤ ਰਿਲੀਜ਼, ਪ੍ਰੇਮਿਕਾ ਨੇ ਆਯੁਸ਼ਮਾਨ ਦਾ ਉਡਾਇਆ ਮਜ਼ਾਕ (ਵੀਡੀਓ)

badhaai ho news song badhaaiyan tenu
21 September, 2018 10:25:15 AM

ਮੁੰਬਈ(ਬਿਊਰੋ)— ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਐਕਟਰ ਆਯੁਸ਼ਮਾਨ ਖੁਰਾਣਾ ਨੂੰ ਵਧਾਈਆਂ ਮਿਲਣ ਦਾ ਦੌਰ ਸ਼ੁਰੂ ਹੋਇਆ ਸੀ। ਇਸ ਦੇ ਰਾਜ਼ ਤੋਂ ਕੁਝ ਦਿਨ ਪਹਿਲਾਂ ਹੀ ਪਰਦਾ ਉੱਠ ਗਿਆ ਹੈ। ਆਯੁਸ਼ਮਾਨ ਨੂੰ ਉਸ ਦੀ ਆਉਣ ਵਾਲੀ ਫਿਲਮ 'ਵਧਾਈ ਹੋ' ਲਈ ਵਧਾਈਆਂ ਮਿਲ ਰਹੀਆਂ ਸਨ। ਇਸ ਦਾ ਟਰੇਲਰ ਵੀ ਰਿਲੀਜ਼ ਹੋ ਚੁੱਕਾ ਹੈ, ਜਿਸ ਦਰਸ਼ਕਾਂ ਵਲੋਂ ਪਸੰਦ ਵੀ ਆਇਆ। ਹੁਣ ਲੋਕਾਂ 'ਚ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਫਿਲਮ ਦੇ ਟਰੇਲਰ ਮਗਰੋਂ ਹੁਣ ਇਸ ਦਾ ਪਹਿਲਾ ਗੀਤ ਰਿਲੀਜ਼ ਹੋਇਆ ਹੈ, ਜੋ ਫਿਲਮ ਦੇ ਟਰੇਲਰ ਦੀ ਤਰ੍ਹਾਂ ਹੀ ਮਜ਼ੇਦਾਰ ਹੈ। ਗੀਤ ਦਾ ਟਾਈਟਲ 'ਵਧਾਈਆਂ ਤੈਨੂੰ' ਹੈ। ਇਸ ਦੀ ਇਕ ਝਲਕ ਟਰੇਲਰ 'ਚ ਵੀ ਦੇਖਣ ਨੂੰ ਮਿਲੀ ਸੀ। ਗੀਤ ਨੂੰ ਦੇਖ ਕੇ ਵੀ ਤੁਸੀਂ ਆਪਣੇ ਹਾਸੇ ਨੂੰ ਰੋਕ ਨਹੀਂ ਕਰ ਸਰੋਗੇ। 'ਵਧਾਈਆਂ ਤੈਨੂੰ' ਤਨਿਸ਼ਕ ਬਾਗਚੀ ਨੇ ਬਣਾਇਆ ਹੈ ਤੇ ਇਸ ਨੂੰ ਵਾਯੁ ਨੇ ਲਿਖਿਆ ਹੈ। ਫਿਲਮ ਦੇ 'ਵਧਾਈਆਂ ਤੈਨੂੰ' ਗੀਤ ਨੂੰ ਬ੍ਰਿਜੇਸ਼ ਸ਼ਾਂਡਿਲਅ, ਰੋਮੀ ਤੇ ਜੌਰਡਨ ਨੇ ਆਪਣੀ ਆਵਾਜ਼ ਦਿੱਤੀ ਹੈ। ਗੀਤ 'ਚ ਆਯੁਸ਼ਮਾਨ ਦੀ ਗਰਭਵਤੀ ਮਾਂ ਨੀਨਾ ਗੁਪਤਾ ਨੂੰ ਦਿਖਾਇਆ ਗਿਆ ਹੈ, ਜਿਸ ਨੂੰ ਉਸ ਦੀਆਂ ਸਹੇਲੀਆਂ ਛੇੜਦੀਆਂ ਨਜ਼ਰ ਆ ਰਹੀਆਂ ਹਨ ਅਤੇ ਦੂਜੇ ਪਾਸੇ ਆਯੁਸ਼ਮਾਨ ਨੂੰ ਵੀ ਉਸ ਦੇ ਦੋਸਤ ਤੰਗ ਕਰ ਰਹੇ ਹਨ। ਸਿਰਫ ਇਹੀ ਨਹੀਂ ਆਯੁਸ਼ਮਾਨ ਦੀ ਪ੍ਰੇਮਿਕਾ ਸਾਨੀਆ ਮਲਹੋਤਰਾ ਵੀ ਉਸ ਦਾ ਮਜ਼ਾਕ ਬਣਾ ਰਹੀ ਹੈ।

ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਤੁਸੀਂ ਆਪਣੀ ਹਾਸੇ ਨੂੰ ਇਕ ਪਲ ਲਈ ਵੀ ਰੋਕ ਨਹੀਂ ਸਕੋਗੇ। ਇਸ ਗੀਤ ਨੂੰ ਦੇਖ ਕੇ ਲੋਕਾਂ ਨੂੰ ਫਿਲਮ ਦੇਖਣ ਦੀ ਦਿਲਚਸਪੀ ਹੋਰ ਵੀ ਵਧ ਜਾਣ ਵਾਲੀ ਹੈ। ਦੱਸ ਦੇਈਏ ਕਿ ਫਿਲਮ 'ਵਧਾਈ ਹੋ' 19 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ, ਜਿਸ ਨੂੰ ਅੰਮਿਤ ਸ਼ਰਨਾ ਨੇ ਡਾਇਰੈਕਟ ਕੀਤਾ ਹੈ।


Tags: Badhaaiyan TenuBadhaai HoAyushmann KhurranaSanya MalhotraTanishk Bagchi

Edited By

Sunita

Sunita is News Editor at Jagbani.