FacebookTwitterg+Mail

ਆਯੁਸ਼ਮਾਨ-ਸਾਨਿਆ ਦੀ ਕਾਮੇਡੀ-ਡਰਾਮੇ ਨਾਲ ਭਰਪੂਰ 'ਬਧਾਈ ਹੋ' ਦਾ ਟਰੇਲਰ ਰਿਲੀਜ਼

badhaai ho trailer
11 September, 2018 05:53:02 PM

ਮੁੰਬਈ (ਬਿਊਰੋ)— ਆਯੁਸ਼ਮਾਨ ਖੁਰਾਨਾ ਤੇ ਸਾਨਿਆ ਮਲਹੋਤਰਾ ਦੀ ਆਉਣ ਵਾਲੀ ਕਾਮੇਡੀ ਫਿਲਮ 'ਬਧਾਈ ਹੋ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਫਿਲਮ ਮੇਕਰਸ ਨੇ ਤਿੰਨ ਪੋਸਟਰ ਰਿਲੀਜ਼ ਕੀਤੇ ਸਨ, ਜਿਨ੍ਹਾਂ 'ਚ ਆਯੁਸ਼ਮਾਨ-ਸਾਨਿਆ ਵੱਖ-ਵੱਖ ਫੇਸ ਐਕਸਪ੍ਰੈਸ਼ਨ ਦੇ ਰਹੇ ਹਨ। ਹਾਲ ਹੀ 'ਚ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਆਪਣੇ ਹਾਸੇ 'ਤੇ ਕੰਟਰੋਲ ਨਹੀਂ ਕਰ ਸਕੋਗੇ। ਇਸ ਟਰੇਲਰ 'ਚ ਦਿਖਾਇਆ ਗਿਆ ਹੈ ਕਿ ਸਮਾਜ 'ਚ ਜੇਕਰ 40 ਸਾਲ ਦੀ ਉਮਰ 'ਚ ਵਿਆਹੁਤਾ ਜੋੜੇ ਘਰ ਬੱਚਾ ਹੋ ਜਾਂਦਾ ਹੈ ਤਾਂ ਉਸ ਨੂੰ ਅਜੀਬ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਲੋਕ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ।

ਇਸ ਦੇ ਨਾਲ ਹੀ ਉਹ ਜੋੜਾ ਮਜ਼ਾਕ ਦਾ ਪਾਤਰ ਵੀ ਬਣ ਜਾਂਦਾ ਹੈ। ਆਯੁਸ਼ਮਾਨ ਖੁਰਾਨਾ ਤੇ ਸਾਨਿਆ ਮਲਹੋਤਰਾ ਦੀ ਫਿਲਮ 'ਬਧਾਈ ਹੋ' ਵੀ ਸਮਾਜ ਦੀ ਇਸ ਸੋਚ ਨੂੰ ਦਰਸਾਇਆ ਗਿਆ ਹੈ। ਟਰੇਲਰ 'ਚ ਆਯੁਸ਼ਮਾਨ ਦੀ 50 ਸਾਲਾ ਮਾਂ ਨੀਨਾ ਗੁਪਤਾ ਨੂੰ ਗਰਭਵਤੀ ਦਿਖਾਇਆ ਗਿਆ ਹੈ, ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ 'ਚ ਡਰਾਮਾ ਸ਼ੁਰੂ ਹੋ ਜਾਂਦਾ ਹੈ। ਹਰ ਕੋਈ ਆਯੁਸ਼ਮਾਨ ਦਾ ਮਜ਼ਾਕ ਬਣਾਉਂਦਾ ਹੈ, ਜਿਸ 'ਚ ਉਸ ਦੀ ਪ੍ਰੇਮਿਕਾ ਸਾਨਿਆ ਵੀ ਸ਼ਾਮਲ ਹੋ ਜਾਂਦੀ ਹੈ। ਦੱਸ ਦੇਈਏ ਕਿ 'ਬਧਾਈ ਹੋ' ਦਾ ਡਾਇਰੈਕਸ਼ਨ ਅਮਿਤ ਰਵਿੰਦਰਨਾਥ ਨੇ ਕੀਤਾ ਹੈ। ਅਮਿਤ ਇਸ ਤੋਂ ਪਹਿਲਾਂ 'ਤੇਵਰ' ਵਰਗੀਆਂ ਕੀ ਫਿਲਮਾਂ ਬਣਾ ਚੁੱਕੇ ਹਨ। ਆਯੁਸ਼ਮਾਨ ਦੀ 'ਬਧਾਈ ਹੋ' ਫਿਲਮ ਗੰਭੀਰ ਮੁੱਦੇ ਨੂੰ ਚੁੱਕਦੀ ਨਜ਼ਰ ਆ ਰਹੀ ਹੈ। 'ਬਧਾਈ ਹੋ' ਫੈਮਿਲੀ ਡਰਾਮਾ ਫਿਲਮ ਹੈ, ਜੋ 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Badhaai HoTrailerAyushmann Khurrana Sanya Malhotra Amit Sharma

Edited By

Chanda Verma

Chanda Verma is News Editor at Jagbani.