FacebookTwitterg+Mail

ਬਾਦਸ਼ਾਹ ਨੇ ਕੀਲੇ ਐੱਲ. ਪੀ. ਯੂ. ਦੇ ਵਿਦਿਆਰਥੀ

badshah
13 January, 2019 12:05:53 PM

ਜਲੰਧਰ (ਦਰਸ਼ਨ) – ਸੰਸਾਰ ਪੱਧਰ 'ਤੇ ਪ੍ਰਸਿੱਧ ਬਾਲੀਵੁੱਡ ਦੇ ਰੈਪ-ਮਿਊਜ਼ਿਕ ਕੰਪੋਜ਼ਰ ਰੈਪਰ ਅਤੇ ਗਾਇਕ ਬਾਦਸ਼ਾਹ ਬੀਤੇ ਦਿਨੀਂ ਲਵਲੀ ਪ੍ਰੋਫੈਸ਼ਨਲ ਯੂਨੀਵਰਿਸਟੀ ਕੈਂਪਸ 'ਚ ਪੁੱਜੇ, ਜਿੱਥੇ ਉਨ੍ਹਾਂ ਨੇ ਐੱਲ. ਪੀ. ਯੂ. ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਨੇ ਇਕ ਆਈ. ਏ. ਐੱਸ. ਬਣਨ ਦੇ ਸੁਪਨੇ ਤੋਂ ਲੈ ਕੇ ਇਕ ਇੰਜੀਨੀਅਰਿੰਗ ਦੇ ਵਿਦਿਆਰਥੀ ਦੇ ਰੂਪ 'ਚ ਆਪਣੀ ਯਾਤਰਾ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਹ ਕਿਵੇਂ ਨਵੇਂ ਪੰਜਾਬੀ ਸੰਗੀਤ ਦੇ ਸੰਪਰਕ 'ਚ ਆਏ। ਯੂਨੀਵਰਸਿਟੀ ਦੇ ਬਲਦੇਵ ਰਾਜ ਮਿੱਤਲ ਯੂਨਿਪੋਲਿਸ ਦੇ ਮੰਚ ਉੱਤੇ ਉਨ੍ਹਾਂ ਦੁਆਰਾ ਪੇਸ਼ ਪ੍ਰਸਿੱਧ ਗੀਤਾਂ ਉੱਤੇ ਐੱਲ. ਪੀ. ਯੂ. ਦੇ ਕਈ  ਹਜ਼ਾਰਾਂ ਵਿਦਿਆਰਥੀਆਂ ਨੇ ਡਾਂਸ, ਟੈਪ, ਰੈਪ ਕੀਤਾ, ਨਾਲ ਗੱਲਬਾਤ ਕਰਦੇ, ਟੀ. ਵੀ. ਰਿਐਲਿਟੀ ਸ਼ੋਅ ਦੇ ਜੱਜ ਦੇ ਰੂਪ 'ਚ ਵੀ ਲੋਕਾਂ ਨੂੰ ਬੇਹੱਦ ਪਸੰਦ ਬਾਦਸ਼ਾਹ ਨੇ ਦੱਸਿਆ ਕਿ ਇੰਜੀਨੀਅਰਿੰਗ ਦੀ ਪੜ੍ਹਾਈ ਕਰਦੇ ਸਮੇਂ ਮੈਂ ਨਵੇਂ ਪੰਜਾਬੀ ਸੰਗੀਤ ਤੋਂ ਜਾਣੂ ਹੋਇਆ।

Punjabi Bollywood Tadka
ਬਾਦਸ਼ਾਹ ਨੇ ਦੱਸਿਆ ਆਪਣੇ ਕਾਲਜ ਦੇ ਦਿਨਾਂ 'ਚ ''ਮੈਂ ਬਹੁਮੁਖੀ ਗਾਇਕਾਂ ਨੂੰ ਸੁਣਿਆ, ਸ਼ਬਦਾਂ ਨੂੰ ਗਾਇਆ ਅਤੇ ਅੰਗਰੇਜ਼ੀ 'ਚ ਰੈਪ ਗਾਣੇ ਲਿਖਣਾ ਸਿੱਖਿਆ।'' ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਤੁਹਾਡਾ ਗੀਤ ਉਦੋਂ ਹਿੱਟ ਹੈ, ਜੇਕਰ ਲੋਕ ਇਸਦੇ ਸ਼ਬਦਾਂ ਨੂੰ ਜਾਣਦੇ-ਸਮਝਦੇ ਹੋਣ। ਸੰਗੀਤਕਾਰ, ਗੀਤਕਾਰ ਦੇ ਰੂਪ 'ਚ ਉਨ੍ਹਾਂ ਦਾ ਪਹਿਲਾ ਬਹੁਤ ਪ੍ਰਸਿੱਧ ਗੀਤ 'ਸੈਟਰਡੇ-ਸੈਟਰਡੇ' ਹੈ। ਸਦਾ ਸਖਤ ਮਿਹਨਤ ਅਤੇ ਆਪਣੇ ਪ੍ਰਤੀ ਈਮਾਨਦਾਰ ਰਹੋ ਵਿਦਿਆਰਥੀਆਂ ਨੂੰ ਕਿਹਾ ਬਾਦਸ਼ਾਹ ਨੇ।''

Punjabi Bollywood Tadka

ਵਿਦਿਆਰਥੀਆਂ ਨੂੰ ਇਕ  ਸੁਨੇਹੇ 'ਚ ਬਾਦਸ਼ਾਹ ਨੇ ਕਿਹਾ ਕਿ ''ਮੈਂ ਸਿੱਖਿਆ ਹੈ ਕਿ ਜੇਕਰ ਤੁਸੀਂ ਵੱਡੇ ਸੁਪਨੇ ਦੇਖਦੇ ਹੋ ਤਾਂ ਕੁਝ ਵੀ ਅਸੰਭਵ ਨਹੀਂ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੀਆਂ ਸ਼ੈਲੀਆਂ 'ਚ ਭੰਗੜਾ, ਦੇਸੀ ਹਿਪ-ਹਾਪ, ਬਾਲੀਵੁੱਡ ਅਤੇ ਸਾਰੇ ਰੈਪ-ਮਿਊਜ਼ਿਕ ਮੁਕਾਬਲਿਆਂ ਤੋਂ ਉੱਪਰ ਹੈ ਰੈਪ ਗਾਇਨ ਅਤੇ ਰੈਪ ਗੀਤ।'' ਬਾਦਸ਼ਾਹ ਨੇ ਯੋ-ਯੋ ਹਨੀ ਸਿੰਘ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਅਰਜੁਨ ਕਾਨੂੰਗੋ, ਸੀਨ ਪਾਲ, ਤਨਿਸ਼ਕ ਬਾਗਚੀ, ਨੇਹਾ ਕੱਕੜ ਆਦਿ ਨਾਲ ਵੀ ਕੰਮ ਕੀਤਾ ਹੈ।


Tags: Badshah Bollywood Rapper Aditya Prateek Singh Sisodia Humpty Sharma Ki Dulhania Khoobsurat Do Dooni Panj Amrit Maan Instagram Lovely Professional University

Edited By

Sunita

Sunita is News Editor at Jagbani.