FacebookTwitterg+Mail

ਬਾਦਸ਼ਾਹ ਵੀ ਕਰਨਾ ਚਾਹੁੰਦੇ ਨੇ ਐਕਟਿੰਗ, ਅਜਿਹੀ ਫਿਲਮ ਕਰਨ ਦਾ ਹੈ ਮਨ

badshah
19 June, 2018 06:15:33 PM

ਜਲੰਧਰ (ਬਿਊਰੋ)— ਰੈਪਰ ਆਦਿੱਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ ਬਾਦਸ਼ਾਹ ਨੇ ਆਪਣੇ ਪ੍ਰੋਡਕਸ਼ਨ ਹਾਊਸ 'ਆਫਟਰ ਆਵਰਸ' ਦੀ ਸ਼ੁਰੂਆਤ ਕੀਤੀ ਹੈ। ਉਹ ਛੇਤੀ ਹੀ ਇਕ ਵੈੱਬ ਸੀਰੀਜ਼ ਲਾਂਚ ਕਰਨ ਵਾਲੇ ਹਨ, ਜੋ ਰਫਤਾਰ, ਕੈਲਾਸ਼ ਖੇਰ, ਸਚਿਨ ਜਿਗਰ ਤੇ ਮੋਨਾਲੀ ਠਾਕੁਰ ਵਰਗੇ ਸੰਗੀਤਕਾਰਾਂ ਦੀ ਅਸਲ ਜ਼ਿੰਦਗੀ ਦੀ ਕਹਾਣੀ 'ਤੇ ਆਧਾਰਿਤ ਹੋਵੇਗੀ। ਬਾਦਸ਼ਾਹ ਦਾ ਪਲਾਨ ਬੈਕ ਟੂ ਬੈਕ ਤਿੰਨ ਰੀਜਨਲ ਫਿਲਮਾਂ ਪ੍ਰੋਡਿਊਸ ਕਰਨ ਦਾ ਹੈ।
ਉਹ ਕਹਿੰਦੇ ਹਨ, 'ਮੈਂ ਹੁਣੇ-ਹੁਣੇ ਪ੍ਰੋਡਕਸ਼ਨ ਹਾਊਸ ਦਾ ਕੰਮ ਸ਼ੁਰੂ ਕੀਤਾ ਹੈ। ਛੇਤੀ ਹੀ ਮੈਂ ਆਪਣੀਆਂ ਤਿੰਨ ਫਿਲਮਾਂ ਦਾ ਐਲਾਨ ਕਰਾਂਗਾ। ਫਿਲਹਾਲ ਮੈਂ ਤਿੰਨ ਪੰਜਾਬੀ ਫਿਲਮਾਂ ਪ੍ਰੋਡਿਊਸ ਕਰਨ ਦਾ ਮਨ ਬਣਾ ਰਿਹਾ ਹਾਂ। ਇਸ ਤੋਂ ਇਲਾਵਾ ਬਾਲੀਵੁੱਡ ਫਿਲਮਾਂ ਲਈ ਵੀ ਅਸੀਂ ਕੁਝ ਸਟੂਡੀਓਜ਼ ਨਾਲ ਗੱਲ ਕਰ ਰਹੇ ਹਾਂ। ਇਸ ਸਾਲ ਦੇ ਅਖੀਰ ਤਕ ਮੇਰਾ ਪਲਾਨ ਹੈ ਕਿ ਮੈਂ ਪੰਜਾਬੀ ਤੇ ਬਾਲੀਵੁੱਡ ਸਿਨੇਮਾ ਪ੍ਰੋਡਿਊਸ ਕਰਾਂ।'
ਇਸ ਤੋਂ ਇਲਾਵਾ ਬਾਦਸ਼ਾਹ ਐਕਟਿੰਗ 'ਚ ਵੀ ਹੱਥ ਅਜ਼ਮਾਉਣ ਤੋਂ ਨਹੀਂ ਕਤਰਾਉਂਦੇ। ਉਹ ਕਹਿੰਦੇ ਹਨ, 'ਮੈਨੂੰ ਬਾਇਓਪਿਕ 'ਚ ਬਹੁਤ ਦਿਸਚਸਪੀ ਹੈ। ਮੈਂ ਕਿਸੇ ਸਪੋਰਟਸ ਬਾਇਓਪਿਕ ਦਾ ਹਿੱਸਾ ਬਣਨਾ ਚਾਹੁੰਦਾ ਹਾਂ, ਜਿਸ 'ਚ ਮੈਂ ਮੁੱਖ ਭੂਮਿਕਾ ਨਿਭਾਵਾਂ।' ਬਾਦਸ਼ਾਹ ਛੇਤੀ ਹੀ ਇਕ ਰਿਐਲਿਟੀ ਸ਼ੋਅ ਜੱਜ ਕਰਦੇ ਨਜ਼ਰ ਆਉਣਗੇ।


Tags: Badshah Biopic Rapper Bollywood Films Pollywood Films

Edited By

Rahul Singh

Rahul Singh is News Editor at Jagbani.