FacebookTwitterg+Mail

ਭਾਰਤ 'ਚ 'ਰੈਪ' ਨੂੰ ਲੈ ਕੇ ਮਸ਼ਹੂਰ ਰੈਪਰ ਬਾਦਸ਼ਾਹ ਦਾ ਵੱਡਾ ਬਿਆਨ

badshah
21 June, 2018 02:05:57 PM

ਜਲੰਧਰ(ਬਿਊਰੋ)— ਮਸ਼ਹੂਰ ਰੈਪਰ ਆਦਿੱਤਿਆ ਪ੍ਰਤੀਕ ਸਿਸੋਦੀਆ ਉਰਫ ਬਾਦਸ਼ਾਹ ਆਪਣੇ ਨਵੇਂ ਰਿਐਲਿਟੀ ਸ਼ੋਅ 'ਦਿਲ ਹੈ ਹਿੰਦੂਸਤਾਨੀ 2' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਸ਼ੋਅ ਦੇ ਲਾਂਚ ਮੌਕੇ 'ਤੇ ਬਾਦਸ਼ਾਹ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, ਭਾਰਤ 'ਚ ਰੈਪ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ। ਰੈਪਰ ਤੇ ਸੰਗੀਤਕਾਰ ਬਾਦਸ਼ਾਹ ਦਾ ਕਹਿਣਾ ਹੈ ਕਿ, ''ਭਾਰਤ 'ਚ ਕਲਾ ਦੇ ਰੂਪ 'ਚ ਰੈਪ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।'' ਬਾਦਸ਼ਾਹ ਨੇ ਗਾਇਕਾ ਸੁਨਿਧੀ ਚੌਹਾਨ ਨਾਲ ਸਟਾਰ ਪਲੱਸ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਰਿਐਲਿਟੀ ਸ਼ੋਅ ਦੇ ਲਾਂਚ ਮੌਕੇ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ। 'ਚੁਲ', 'ਸੈਟਰਡ' ਵਰਗੇ ਬੇਹਿਤਰੀਨ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਬਾਦਸ਼ਾਹ ਦਾ ਬਾਲੀਵੁੱਡ ਦੀ ਫਿਲਮ 'ਵੀਰੇ ਦੀ ਵੈਡਿੰਗ' 'ਚ 'ਤਾਰੀਫੇ' ਨੂੰ ਲੈ ਕੇ ਕਾਫੀ ਪ੍ਰਸ਼ੰਸਾਂ ਕੀਤੀ ਜਾ ਰਹੀ ਹੈ। ਉਹ ਦੇਸ਼ 'ਚ ਕਲਾ ਦੇ ਰੂਪ 'ਚ ਪਛਾਣ ਦਿਵਾਉਣ ਦੇ ਮਕਸਦ ਨਾਲ ਜਾਗਰੂਕਤਾ ਫੈਲਾਉਣ ਲਈ ਉਤਸ਼ਾਹਿਤ ਹਨ। ਉਨ੍ਹਾਂ ਨੇ ਕਿਹਾ ਹੈ ਕਿ , 'ਡਾਂਸ ਤੇ ਸਟੈਂਡਅੱਪ' ਕਾਮੇਡੀ ਨਾਲ ਰੈਪਿੰਗ ਨੂੰ ਭਾਰਤ 'ਚ ਕਲਾ ਦੇ ਰੂਪ 'ਚ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਹੈ ਤੇ ਇਹ ਧਾਰਨਾ ਬਦਲਣੀ ਹੋਵੇਗੀ।''
ਦੱਸ ਦੇਈਏ ਹਾਲ ਹੀ 'ਚ ਖਬਰ ਆਈ ਸੀ ਕਿ ਬਾਦਸ਼ਾਹ ਦਾ ਪਲਾਨ ਬੈਕ ਟੂ ਬੈਕ ਤਿੰਨ ਰੀਜਨਲ ਫਿਲਮਾਂ ਪ੍ਰੋਡਿਊਸ ਕਰਨ ਦਾ ਹੈ। ਉਹ ਕਹਿੰਦੇ ਹਨ, 'ਮੈਂ ਹੁਣੇ-ਹੁਣੇ ਪ੍ਰੋਡਕਸ਼ਨ ਹਾਊਸ ਦਾ ਕੰਮ ਸ਼ੁਰੂ ਕੀਤਾ ਹੈ। ਛੇਤੀ ਹੀ ਮੈਂ ਆਪਣੀਆਂ ਤਿੰਨ ਫਿਲਮਾਂ ਦਾ ਐਲਾਨ ਕਰਾਂਗਾ। ਫਿਲਹਾਲ ਮੈਂ ਤਿੰਨ ਪੰਜਾਬੀ ਫਿਲਮਾਂ ਪ੍ਰੋਡਿਊਸ ਕਰਨ ਦਾ ਮਨ ਬਣਾ ਰਿਹਾ ਹਾਂ। ਇਸ ਤੋਂ ਇਲਾਵਾ ਬਾਲੀਵੁੱਡ ਫਿਲਮਾਂ ਲਈ ਵੀ ਅਸੀਂ ਕੁਝ ਸਟੂਡੀਓਜ਼ ਨਾਲ ਗੱਲ ਕਰ ਰਹੇ ਹਾਂ। ਇਸ ਸਾਲ ਦੇ ਅਖੀਰ ਤਕ ਮੇਰਾ ਪਲਾਨ ਹੈ ਕਿ ਮੈਂ ਪੰਜਾਬੀ ਤੇ ਬਾਲੀਵੁੱਡ ਸਿਨੇਮਾ ਪ੍ਰੋਡਿਊਸ ਕਰਾਂ।' ਇਸ ਤੋਂ ਇਲਾਵਾ ਬਾਦਸ਼ਾਹ ਐਕਟਿੰਗ 'ਚ ਵੀ ਹੱਥ ਅਜ਼ਮਾਉਣ ਤੋਂ ਨਹੀਂ ਕਤਰਾਉਂਦੇ। ਉਹ ਕਹਿੰਦੇ ਹਨ, 'ਮੈਨੂੰ ਬਾਇਓਪਿਕ 'ਚ ਬਹੁਤ ਦਿਸਚਸਪੀ ਹੈ। ਮੈਂ ਕਿਸੇ ਸਪੋਰਟਸ ਬਾਇਓਪਿਕ ਦਾ ਹਿੱਸਾ ਬਣਨਾ ਚਾਹੁੰਦਾ ਹਾਂ, ਜਿਸ 'ਚ ਮੈਂ ਮੁੱਖ ਭੂਮਿਕਾ ਨਿਭਾਵਾਂ।' ਬਾਦਸ਼ਾਹ ਛੇਤੀ ਹੀ ਇਕ ਰਿਐਲਿਟੀ ਸ਼ੋਅ ਜੱਜ ਕਰਦੇ ਨਜ਼ਰ ਆਉਣਗੇ।


Tags: BadshahBiopicRapperTareefanHumpty Sharma Ki DulhaniaVeere Di WeddingBollywood FilmsPollywood Films

Edited By

Sunita

Sunita is News Editor at Jagbani.