ਜਲੰਧਰ(ਬਿਊਰੋ)— ਮਸ਼ਹੂਰ ਰੈਪਰ ਆਦਿੱਤਿਆ ਪ੍ਰਤੀਕ ਸਿਸੋਦੀਆ ਉਰਫ ਬਾਦਸ਼ਾਹ ਇੰਨੀ ਦਿਨੀਂ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਬਾਦਸ਼ਾਹ ਨੇ ਆਪਣੇ ਟਵਿਟਰ ਅਕਾਊਂਟ 'ਤੇ ਮੋਬਾਇਲ ਨੈੱਟਵਰਕ ਆਪਰੇਟਰਾਂ 'ਤੇ ਟਿੱਪਣੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਸਲ 'ਚ ਮੋਬਾਇਲ ਨੈੱਟਵਰਕ 'ਤੇ ਬਾਦਸ਼ਾਹ ਨੇ ਟਿੱਪਣੀ ਕਰਦੇ ਹੋਏ ਲਿਖਿਆ, ''ਇਕ ਤਾਲਾ ਲਵੋ ਤੇ ਆਪਣੀਆਂ ਦੁਕਾਨਾਂ 'ਤੇ ਲਾ ਲਓ। ਵਸ ਨਹੀਂ ਚੱਲਦਾ ਤਾਂ ਬੰਦ ਹੀ ਕਰ ਦਿਓ। ਪਹਿਲੀ ਵਾਰ ਕਾਲ ਲਗਾਉਣਾ ਭਗਵਾਨ ਦੇ ਦਰਸ਼ਨ ਬਰਾਬਰ ਹੋ ਗਿਆ ਹੈ। Useless piece of gobar।''
ਦੱਸ ਦੇਈਏ ਹਾਲ ਹੀ 'ਚ ਖਬਰ ਆਈ ਸੀ ਕਿ ਬਾਦਸ਼ਾਹ ਦਾ ਪਲਾਨ ਬੈਕ ਟੂ ਬੈਕ ਤਿੰਨ ਰੀਜਨਲ ਫਿਲਮਾਂ ਪ੍ਰੋਡਿਊਸ ਕਰਨ ਦਾ ਹੈ। ਉਹ ਕਹਿੰਦੇ ਹਨ, 'ਮੈਂ ਹੁਣੇ-ਹੁਣੇ ਪ੍ਰੋਡਕਸ਼ਨ ਹਾਊਸ ਦਾ ਕੰਮ ਸ਼ੁਰੂ ਕੀਤਾ ਹੈ। ਛੇਤੀ ਹੀ ਮੈਂ ਆਪਣੀਆਂ ਤਿੰਨ ਫਿਲਮਾਂ ਦਾ ਐਲਾਨ ਕਰਾਂਗਾ। ਫਿਲਹਾਲ ਮੈਂ ਤਿੰਨ ਪੰਜਾਬੀ ਫਿਲਮਾਂ ਪ੍ਰੋਡਿਊਸ ਕਰਨ ਦਾ ਮਨ ਬਣਾ ਰਿਹਾ ਹਾਂ। ਇਸ ਤੋਂ ਇਲਾਵਾ ਬਾਲੀਵੁੱਡ ਫਿਲਮਾਂ ਲਈ ਵੀ ਅਸੀਂ ਕੁਝ ਸਟੂਡੀਓਜ਼ ਨਾਲ ਗੱਲ ਕਰ ਰਹੇ ਹਾਂ। ਇਸ ਸਾਲ ਦੇ ਅਖੀਰ ਤਕ ਮੇਰਾ ਪਲਾਨ ਹੈ ਕਿ ਮੈਂ ਪੰਜਾਬੀ ਤੇ ਬਾਲੀਵੁੱਡ ਸਿਨੇਮਾ ਪ੍ਰੋਡਿਊਸ ਕਰਾਂ।' ਇਸ ਤੋਂ ਇਲਾਵਾ ਬਾਦਸ਼ਾਹ ਐਕਟਿੰਗ 'ਚ ਵੀ ਹੱਥ ਅਜ਼ਮਾਉਣ ਤੋਂ ਨਹੀਂ ਕਤਰਾਉਂਦੇ। ਉਹ ਕਹਿੰਦੇ ਹਨ, 'ਮੈਨੂੰ ਬਾਇਓਪਿਕ 'ਚ ਬਹੁਤ ਦਿਸਚਸਪੀ ਹੈ। ਮੈਂ ਕਿਸੇ ਸਪੋਰਟਸ ਬਾਇਓਪਿਕ ਦਾ ਹਿੱਸਾ ਬਣਨਾ ਚਾਹੁੰਦਾ ਹਾਂ, ਜਿਸ 'ਚ ਮੈਂ ਮੁੱਖ ਭੂਮਿਕਾ ਨਿਭਾਵਾਂ।' ਬਾਦਸ਼ਾਹ ਛੇਤੀ ਹੀ ਇਕ ਰਿਐਲਿਟੀ ਸ਼ੋਅ ਜੱਜ ਕਰਦੇ ਨਜ਼ਰ ਆਉਣਗੇ।