FacebookTwitterg+Mail

Video : ਕੈਂਸਰ ਨਾਲ ਜੂਝ ਰਹੀ ਬੱਚੀ ਨੂੰ ਮੌਤ ਤੋਂ ਪਹਿਲਾਂ ਨਾ ਮਿਲ ਸਕੇ ਬਾਦਸ਼ਾਹ, ਸੋਸ਼ਲ ਮੀਡੀਆ 'ਤੇ ਭੜਕੇ ਲੋਕ

badshah
16 August, 2018 01:22:21 PM

ਨਵੀਂ ਦਿੱਲੀ (ਬਿਊਰੋ)— ਮਸ਼ਹੂਰ ਰੈਪਰ ਬਾਦਸ਼ਾਹ ਦਾ ਹਾਲ ਹੀ 'ਚ ਇਕ ਗੀਤ ਰਿਲੀਜ਼ ਹੋਇਆ ਹੈ, ਜੋ ਯੂਟਿਊਬ 'ਤੇ ਟ੍ਰੈਂਡਿੰਗ 'ਚ ਛਾਇਆ ਹੋਇਆ ਹੈ। ਬਾਦਸ਼ਾਹ ਦਾ ਇਹ ਗੀਤ ਹੁਣ ਤੱਕ ਦਾ ਸਭ ਤੋਂ ਵੱਖਰਾ ਅਤੇ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ। ਇਹ ਗੀਤ ਇਕ ਛੋਟੀ ਜਿਹੀ ਬੱਚੀ 'ਤੇ ਆਧਾਰਿਤ ਹੈ। ਕੈਂਸਰ ਹੋਣ ਕਾਰਨ ਉਹ ਲੜਕੀ ਹਸਪਤਾਲ 'ਚ ਜੰਗ ਲੜ੍ਹ ਰਹੀ ਹੁੰਦੀ ਹੈ। ਰੈਪਰ ਬਾਦਸ਼ਾਹ ਦੇ ਕਾਫੀ ਕਰੀਬ ਹੋਣ ਦੀ ਵਜ੍ਹਾ ਕਾਰਨ ਉਹ ਮਿਊਜ਼ਿਕ ਕੰਸਰਟ 'ਚ ਜਾਣਾ ਚਾਹੁੰਦੀ ਹੈ ਪਰ ਉਸ ਕੋਲ ਜ਼ਿੰਦਗੀ ਜਿਊਣ ਲਈ ਕਾਫੀ ਘੱਟ ਸਮਾਂ ਹੁੰਦਾ ਹੈ। ਬਾਦਸ਼ਾਹ ਉਸ ਨੂੰ ਮੀਡੀਆ ਤੋਂ ਲੁੱਕ ਕੇ ਚੋਰੀ-ਛਿਪੇ ਮਿਲਣ ਪਹੁੰਚਦੇ ਹਨ ਅਤੇ ਆਪਣਾ ਕੰਸਰਟ ਟਿਕਟ ਉਸ ਨੂੰ ਦਿੰਦੇ ਹਨ ਪਰ ਬੱਚੀ ਕੋਲ ਸਮਾਂ ਘੱਟ ਹੋਣ ਕਾਰਨ ਉਹ ਉਦਾਸ ਹੋ ਜਾਂਦੀ ਹੈ।

ਕੰਸਰਟ ਤੋਂ ਪਹਿਲਾਂ ਕੈਂਸਰ ਨਾਲ ਪੀੜਤ ਬੱਚੀ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਤੋਂ ਪਹਿਲਾਂ ਬਾਦਸ਼ਾਹ ਮਿਲਣ ਨਹੀਂ ਪਹੁੰਚ ਪਾਉਂਦੇ, ਜਿਸ ਦੀ ਵਜ੍ਹਾ ਕਰਕੇ ਮੀਡੀਆ 'ਚ ਅਤੇ ਸੋਸ਼ਲ ਮੀਡੀਆ 'ਤੇ ਬਾਦਸ਼ਾਹ ਦੀ ਕਾਫੀ ਆਲੋਚਨਾ ਹੁੰਦੀ ਹੈ। ਲੋਕ ਉਨ੍ਹਾਂ ਨੂੰ ਕਾਫੀ ਬੁਰਾ-ਭਲਾ ਕਹਿੰਦੇ ਹਨ ਪਰ ਆਪਣੀ ਕਿਸੇ ਵਜ੍ਹਾ ਕਾਰਨ ਉਹ ਉਸ ਬੱਚੀ ਨੂੰ ਮਿਲਣ ਪਹੁੰਚ ਨਹੀਂ ਪਾਉਂਦੇ। ਦੱਸ ਦੇਈਏ ਕਿ ਬਾਦਸ਼ਾਹ ਦਾ ਇਹ ਗੀਤ ਉਨ੍ਹਾਂ ਦੇ ਹੁਣ ਤੱਕ ਦੇ ਗੀਤਾਂ 'ਚੋਂ ਸਭ ਤੋਂ ਹੱਟ ਕੇ ਹੈ, ਜਿਸ ਕਾਰਨ ਉਹ ਗੀਤ ਸੁਪਰ-ਡੁਪਰ ਹਿੱਟ ਹੋ ਗਿਆ ਹੈ। ਇਸ ਗੀਤ ਨੂੰ ਹੁਣ ਤੱਕ 59 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।


Tags: Heartless BadshahAastha GillYoutubeTrending

Edited By

Chanda Verma

Chanda Verma is News Editor at Jagbani.