FacebookTwitterg+Mail

ਇੰਟਰਵਿਊ ਦੌਰਾਨ ਬਾਦਸ਼ਾਹ ਨੇ ਮਹਿਲਾਵਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

badshah
21 August, 2018 03:43:09 PM

ਮੁੰਬਈ (ਬਿਊਰੋ)— ਲੋਕਪ੍ਰਿਯ ਰੈਪਰ ਬਾਦਸ਼ਾਹ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਆਪਣੇ ਗੀਤਾਂ 'ਚ ਕਦੇ ਵੀ ਮਹਿਲਾਵਾਂ ਨੂੰ ਇਕ ਵਸਤੂ ਵਾਂਗ ਪੇਸ਼ ਨਹੀਂ ਕਰਨਗੇ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਬਾਦਸ਼ਾਹ ਨੇ ਮਸ਼ਹੂਰ ਰੇਡੀਓ ਚੈਨਲ ਮਿਰਚੀ 98.3 ਐੱਫ. ਐੱਮ. ਦੀ ਇੱਥੇ ਸ਼ੁਰੂਆਤ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਸੈਂਸਰਸ਼ਿੱਪ ਅੰਤਰਮੁਖੀ ਹੈ। 32 ਸਾਲਾ ਰੈਪਰ ਨੇ ਕਿਹਾ ਕਿ ਉਹ ਅਕਸਰ ਆਪਣੇ ਗੀਤਾਂ 'ਚ ਥੋੜ੍ਹੀ ਛੂਟ ਲੈਂਦੇ ਹਨ ਪਰ ਉਨ੍ਹਾਂ ਨੇ ਕਦੇ ਵੀ ਕਿਸੇ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ। ਉਨ੍ਹਾਂ ਅੱਗੇ ਕਿਹਾ ਕਿ ਕੁਝ ਲੋਕ ਕੁਝ ਚੀਜ਼ਾਂ ਪਸੰਦ ਕਰਦੇ ਹੋਣਗੇ, ਜਦਕਿ ਬਾਕੀ ਨਹੀਂ ਜਾਂ ਕੁਝ ਇਨ੍ਹਾਂ ਨੂੰ ਗਲਤ ਕਹਿੰਦੇ ਹੋਣਗੇ ਪਰ ਮੈਂ ਅਜਿਹਾ ਨਹੀਂ ਮੰਨਦਾ। ਮੈਂ ਅਜਿਹੇ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ, ਜਿੱਥੇ ਮੇਰੀ ਮਾਂ ਹੈ, ਭੈਣ ਹੈ, ਪਤਨੀ ਹੈ ਅਤੇ ਇਕ ਬੇਟੀ ਵੀ ਹੈ। ਮੈਂ ਕਦੇ ਵੀ ਅਜਿਹੇ ਵਿਅਕਤੀ ਨੂੰ ਵਸਤੂ ਵਾਂਗ ਪੇਸ਼ ਨਹੀਂ  ਕਰਾਂਗਾ, ਜੋ ਮੈਨੂੰ ਪਾਲਦਾ ਹੈ, ਮੇਰੀ ਰੱਖਿਆ ਕਰਦਾ ਹੈ ਜਾਂ ਮੈਨੂੰ ਪਿਆਰ ਕਰਦਾ ਹੈ।''

Punjabi Bollywood Tadka

ਉਨ੍ਹਾਂ ਨੇ ਹੋਰ ਕਿਹਾ, ''ਮੈਂ ਕਦੇ ਵੀ ਜਾਣ-ਬੁੱਝ ਕੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦਾ। ਹਾਂ ਮੈਂ ਸੰਗੀਤ 'ਚ ਕੁਝ ਥੋੜ੍ਹੀ ਛੂਟ ਲਈ ਹੋਈ ਹੈ ਅਤੇ ਕੁਝ ਹਾਸਾ-ਮਖੌਲ ਕੀਤਾ, ਜੋ ਮੇਰੇ ਦੋਸਤ ਵੀ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਮੈਂ ਇਕ ਤਰ੍ਹਾਂ ਦਾ ਪਾਰਿਵਾਰਕ ਰੈਪਰ ਹਾਂ।'' ਬਾਲੀਵੁੱਡ 'ਚ ਭਾਈ-ਭਤੀਜਾਵਾਦ ਨੂੰ ਲੈ ਕੇ ਚੱਲ ਰਹੀ ਚਰਚਾ ਵਿਚਕਾਰ ਬਾਦਸ਼ਾਹ ਨੇ ਇਸ ਨੂੰ ਬੇਕਾਰ ਦੱਸਦੇ ਹੋਏ ਕਿਹਾ ਕਿ ਪ੍ਰਤਿਭਾ ਹਮੇਸ਼ਾ ਕਿਸੇ ਵੀ ਸਥਿਤੀ 'ਚ ਸਾਹਮਣੇ ਆਉਂਦੀ ਹੈ। ਕਸ਼ਮੀਰ ਬਾਰੇ ਬਾਦਸ਼ਾਹ ਨੇ ਕਿਹਾ ਕਿ ਹਾਲਾਂਕਿ ਕੋਈ ਵੀ ਜਗ੍ਹਾ 100 ਫੀਸਦੀ ਸੁਰੱਖਿਅਕ ਨਹੀ ਹੈ ਪਰ ਘਾਟੀ ਨੂੰ ਚੰਗੇ ਜਨਸਪੰਰਕ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ, ''ਕਸ਼ਮੀਰ ਨੂੰ ਚੰਗੇ ਜਨਸਪੰਰਕ ਦੀ ਜ਼ਰੂਰਤ ਹੈ। ਕਸ਼ਮੀਰ ਖੂਬਸੂਰਤ ਹੈ, ਲੋਕ ਅਤੇ ਮਾਹੌਲ ਵੀ ਚੰਗਾ ਹੈ। ਲੋਕ ਕਹਿੰਦੇ ਹਨ ਕਿ ਇੱਥੇ ਹਿੰਸਾ ਹੈ ਪਰ ਕਿਰਪਾ ਕਰਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਓ, ਉੱਥੇ ਵੀ ਹਿੰਸਾ ਹੈ।

Punjabi Bollywood Tadka


Tags: RapperBadshahInterviewStatmentRadio Station

Edited By

Chanda Verma

Chanda Verma is News Editor at Jagbani.