FacebookTwitterg+Mail

B'Day : ਇੰਜੀਨੀਅਰ ਤੋਂ ਰੈਪਰ ਬਣੇ 'ਬਾਦਸ਼ਾਹ', ਮਨੋਰੰਜਨ ਜਗਤ 'ਚ ਬਣਾਈ ਵੱਖਰੀ ਪਛਾਣ

badshah
19 November, 2018 12:38:26 PM

ਮੁੰਬਈ (ਬਿਊਰੋ)— ਮਸ਼ਹੂਰ ਰੈਪਰ ਬਾਦਸ਼ਾਹ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਗਾਇਕ ਤੇ ਰੈਪਰ ਬਾਦਸ਼ਾਹ ਦਾ ਜਨਮ ਨਵੀਂ ਦਿੱਲੀ 'ਚ 19 ਨਵੰਬਰ, 1985 ਨੂੰ ਇਕ ਪੰਜਾਬੀ ਪਰਿਵਾਰ 'ਚ ਹੋਇਆ ਸੀ। ਬਾਦਸ਼ਾਹ ਦੀ ਪਰਿਵਾਰਕ ਸੰਸਕ੍ਰਿਤੀ ਅਤੇ ਬੋਲ-ਚਾਲ 'ਚ ਹਰਿਆਣਵੀ ਟੱਚ ਹੈ। ਤੁਹਾਨੂੰ ਇਹ ਜਾਣ ਹੈਰਾਨੀ ਹੋਵੇਗੀ ਕਿ ਉਨ੍ਹਾਂ ਦਾ ਰੀਅਲ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ। ਉਨ੍ਹਾਂ ਚੰਡੀਗੜ੍ਹ ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਦਾਖਲਾ ਲਿਆ, ਕਿਉਂਕਿ ਉਹ ਸਿਵਲ ਇੰਜੀਨੀਅਰਿੰਗ 'ਚ ਡਿਗਰੀ ਹਾਸਲ ਕਰਨਾ ਚਾਹੁੰਦੇ ਸੀ। ਇਕ ਇੰਟਰਵਿਊ ਦੌਰਾਨ ਬਾਦਸ਼ਾਹ ਨੇ ਦੱਸਿਆ ਸੀ ਕਿ ਜੇਕਰ ਉਹ ਰੈਪਰ ਨਹੀਂ ਹੁੰਦੇ ਤਾਂ ਇਕ ਆਈ. ਏ. ਐੱਸ. ਅਫਸਰ ਹੁੰਦੇ।

Punjabi Bollywood Tadka
ਤੁਹਾਨੂੰ ਦੱਸ ਦੇਈਏ ਰੈਪਰ ਬਾਦਸ਼ਾਹ ਦਾ ਵਿਆਹ ਯੂ. ਕੇ. ਦੀ ਲੜਕੀ ਜੈਸਮੀਨ ਨਾਲ ਹੋਇਆ ਹੈ। ਬਾਲੀਵੁੱਡ 'ਚ ਰੈਪਰ ਬਣਨ ਤੋਂ ਪਹਿਲਾਂ ਬਾਦਸ਼ਾਹ ਯੋ ਯੋ ਹਨੀ ਸਿੰਘ ਦੇ ਗਰੁੱਪ ਮਾਫੀਆ ਮੰਡੀਰ 'ਚ ਗਾਇਕ ਸਨ। ਇਕ ਇੰਟਰਵਿਊ 'ਚ ਬਾਦਸ਼ਾਹ ਨੇ ਖੁਲਾਸਾ ਕੀਤਾ ਸੀ ਕਿ ਉਹ ਅਸਲ ਜ਼ਿੰਦਗੀ 'ਚ ਅਜਿਹੇ ਨਹੀਂ ਹਨ ਜੋ ਉਹ ਸਟੇਜ 'ਤੇ ਨਜ਼ਰ ਆਉਂਦੇ ਹਨ। ਉਹ ਇਕ ਬੇਹੱਦ ਸ਼ਾਂਤ ਸੁਭਾਅ ਦੇ ਇਨਸਾਨ ਹਨ। ਤੁਹਾਨੂੰ ਇਹ ਜਾਣ ਹੈਰਾਨੀ ਹੋਵੇਗੀ ਕਿ ਉਹ ਇਕ ਗੀਤ ਦੀ ਫੀਸ ਕਰੀਬ 1 ਕਰੋੜ ਰੁਪਏ ਲੈਂਦੇ ਹਨ। ਉਨ੍ਹਾਂ ਦੀ ਕੁੱਲ ਸੰਪਤੀ ਕਰੀਬ 10 ਮਿਲੀਅਨ ਡਾਲਰ ਹੈ।

Punjabi Bollywood Tadka
ਬਾਦਸ਼ਾਹ ਅੱਜ ਇਕ ਪਿਆਰੀ ਜਿਹੀ ਬੱਚੀ ਦੇ ਪਿਤਾ ਹਨ। ਉਨ੍ਹਾਂ ਇਕ ਵਾਰ ਇੰਟਰਵਿਊ 'ਚ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਦੀ ਬੇਟੀ ਨਹੀਂ ਹੋਈ, ਉਦੋਂ ਤੱਕ ਉਨ੍ਹਾਂ ਨੂੰ ਬੱਚੇ ਪਸੰਦ ਨਹੀਂ ਸਨ ਪਰ ਹੁਣ ਉਹ ਬਦਲ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ। ਅੰਤ ਬਾਦਸ਼ਾਹ ਨੂੰ ਉਨ੍ਹਾਂ ਦੇ 33ਵੇਂ ਜਨਮਦਿਨ 'ਤੇ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ।

Punjabi Bollywood TadkaPunjabi Bollywood TadkaPunjabi Bollywood Tadka


Tags: Badshah Birthday Aditya Prateek Singh SisodiaEenginer Mafia Mundeer Rapper

Edited By

Kapil Kumar

Kapil Kumar is News Editor at Jagbani.