ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਉਣ ਵਾਲੇ ਬਾਦਸ਼ਾਹ ਨੂੰ ਭਾਰਤ ਦੇ ਮਸ਼ਹੂਰ ਰੈਪਰ ਮੰਨਿਆ ਜਾਂਦਾ ਹੈ। ਬਾਦਸ਼ਾਹ ਨੇ ਅਪਣੇ ਗੀਤਾਂ ਤੇ ਮਿਊਜ਼ਿਕ ਨਾਲ ਸਰੋਤਿਆਂ ਨੂੰ ਅਪਣਾ ਦੀਵਾਨਾ ਬਣਾਇਆ ਹੋਇਆ ਹੈ। 10 ਦਸੰਬਰ ਨੂੰ ਬਾਦਸ਼ਾਹ ਦਾ ਨਵਾਂ ਗੀਤ 'ਸ਼ੀ ਮੂਵ ਇਟ ਲਾਈਕ' ਰਿਲੀਜ਼ ਹੋਇਆ ਸੀ, ਜਿਸ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕੁਝ ਹੀ ਘੰਟਿਆਂ 'ਚ ਹੀ ਇਸ ਗੀਤ ਨੂੰ ਲੱਖਾਂ ਲੋਕਾਂ ਨੇ ਦੇਖਿਆ। ਗੀਤ ਦੀ ਵੀਡੀਓ 'ਚ ਬਾਲੀਵੁੱਡ ਦਾ ਵੀ ਤੜਕਾ ਲਾਇਆ ਗਿਆ ਹੈ। ਬਾਲੀਵੁੱਡ ਦੀ ਹੌਟ ਲੁੱਕ ਵਾਲੀ ਅਦਾਕਾਰਾ ਵਾਰਿਨਾ ਹੁਸੈਨ ਇਸ ਵੀਡੀਓ 'ਚ ਅਪਣੀ ਅਦਾਵਾਂ ਨਾਲ ਸਭ ਨੂੰ ਕਾਇਲ ਕਰ ਰਹੀ ਹੈ।
ਦੱਸ ਦੇਈਏ ਵਾਰਿਨਾ ਨੇ ਕਿਹਾ ਹੈ ਕਿ ਬਾਦਸ਼ਾਹਾ ਨਾਲ ਕੰਮ ਕਰ ਕੇ ਮੈਨੂੰ ਬਹੁਤ ਵਧੀਆ ਲੱਗਾ। ਵੀਡੀਓ ਨੂੰ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਬਾਦਸ਼ਾਹ ਨੇ ਇਸ ਗੀਤ ਨੂੰ ਬਹੁਤ ਜ਼ਬਰਦਸਤ ਤਰੀਕੇ ਨਾਲ ਗਾਇਆ ਹੈ। ਇਹ ਬੀਟ ਸੌਂਗ ਹੈ, ਜਿਸ ਨਾਲ ਲੋਕ ਝੂਮਣ ਲਈ ਮਜ਼ਬੂਰ ਹੋ ਰਹੇ ਹਨ। ਬਾਦਸ਼ਾਹ ਦੇ ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਹੀ ਲਿਖੇ ਹਨ ਤੇ ਮਿਊਜ਼ਿਕ ਵੀ ਖੁਦ ਹੀ ਦਿੱਤਾ ਹੈ। ਇਸ ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।