FacebookTwitterg+Mail

ਸੁਪਰਸਟਾਰ ਹੋਣ ਦੇ ਨਾਲ ਇਕ ਨੇਕ ਦਿਲ ਇਨਸਾਨ ਵੀ ਨੇ ਬਾਦਸ਼ਾਹ

badshah is a kind hearted person
08 February, 2018 07:19:27 PM

ਜਲੰਧਰ (ਬਿਊਰੋ)— ਰੈਪਰ ਬਾਦਸ਼ਾਹ ਦੇ ਗੀਤਾਂ ਦਾ ਜਾਦੂ ਇਨ੍ਹੀਂ ਦਿਨੀਂ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ਤੇ ਵਿਦੇਸ਼ਾਂ 'ਚ ਛਾਇਆ ਹੈ। ਬਾਦਸ਼ਾਹ ਜਿੰਨੇ ਵੱਡੇ ਸੁਪਰਸਟਾਰ ਹਨ, ਉਨੇ ਨੇਕ ਦਿਲ ਇਨਸਾਨ ਵੀ ਹਨ। ਇਸ ਦੀ ਮਿਸਾਲ ਹਾਲ ਹੀ 'ਚ ਸਾਨੂੰ ਦੇਖਣ ਨੂੰ ਮਿਲੀ, ਜਦੋਂ ਉਹ ਖਾਸ ਤੌਰ 'ਤੇ ਸਮਾਂ ਕੱਢ ਕੇ ਆਪਣੇ ਆਨਲਾਈਨ ਪ੍ਰਮੋਟਰ ਲਵਿਸ਼ ਦਾ ਜਨਮਦਿਨ ਮਨਾਉਣ ਚੰਡੀਗੜ੍ਹ ਪਹੁੰਚੇ। ਲਵਿਸ਼ ਰੈਪਰ ਬਾਦਸ਼ਾਹ ਦੀ ਟੀਮ ਦਾ ਹਿੱਸਾ ਹੈ ਤੇ ਬਾਦਸ਼ਾਹ ਆਪਣੀ ਟੀਮ ਨੂੰ ਪਰਿਵਾਰ ਵਾਂਗ ਰੱਖਦੇ ਹਨ।

 

A post shared by LOVISH (@lovishofficial) on

ਜਨਮਦਿਨ ਮੌਕੇ ਚੰਡੀਗੜ੍ਹ ਆ ਕੇ ਬਾਦਸ਼ਾਹ ਨੇ ਲਵਿਸ਼ ਨੂੰ ਸਰਪ੍ਰਾਈਜ਼ ਦਿੱਤਾ ਤੇ ਕੇਕ ਵੀ ਕੱਟਿਆ। ਇਸ ਦੀ ਇਕ ਵੀਡੀਓ ਲਵਿਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਵੀਡੀਓ 'ਚ ਲਵਿਸ਼ ਮੈਜਿਕ ਕੈਂਡਲਸ ਨੂੰ ਬੁਝਾਉਂਦੇ ਨਜ਼ਰ ਆ ਰਹੇ ਹਨ, ਜਿਹੜੀਆਂ ਬੁੱਝ ਕੇ ਦੁਬਾਰਾ ਅੱਗ ਫੜ ਲੈਂਦੀਆਂ ਹਨ। ਇਸ ਦੌਰਾਨ ਬਾਦਸ਼ਾਹ ਲਵਿਸ਼ ਨਾਲ ਮਜ਼ਾਕ ਕਰਦੇ ਵੀ ਨਜ਼ਰ ਆ ਰਹੇ ਹਨ।


Tags: Badshah Rapper Lovish Online Promoter Birthday

Edited By

Rahul Singh

Rahul Singh is News Editor at Jagbani.