ਜਲੰਧਰ (ਬਿਊਰੋ) : 'ਚੁਲ', 'ਡੀਜੇ ਵਾਲੇ ਬਾਬੂ' ਅਤੇ 'ਅਭੀ ਤੋ ਪਾਰਟੀ ਸ਼ੁਰੂ ਹੁਈ ਹੈ' ਵਰਗੇ ਹਿੱਟ ਗੀਤਾਂ ਨਾਲ ਖਾਸ ਪਛਾਣ ਬਣਾਉਣ ਵਾਲੇ ਮਸ਼ਹੂਰ ਰੈਪਰ ਬਾਦਸ਼ਾਹਸ ਨੇ 'ਰੋਲਸ ਰਾਇਲ' ਕਾਰ ਖਰੀਦੀ ਹੈ। ਦੱਸ ਦਈਏ ਕਿ ਬਾਦਸ਼ਾਹ ਨੇ ਇਹ ਆਪਣੀ ਇਸ ਕਾਰ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਬਾਦਸ਼ਾਹ ਨੇ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦੇ ਹੋਏ 'ਗਲੀ ਬੁਆਏ' ਸਟਾਈਲ 'ਚ ਕਿਹਾ, ''ਅਪਨਾ ਟਾਈਮ ਆ ਗਿਆ।'' ਬਾਦਸ਼ਾਹ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ, ਜਿਸ ਤੋਂ ਬਾਅਦ ਫੈਨਜ਼ ਦੇ ਨਾਲ-ਨਾਲ ਪਾਲੀਵੁੱਡ ਫਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਦੱਸ ਦਈਏ ਕਿ ਬਾਦਸ਼ਾਹ ਵਲੋਂ ਖਰੀਦੀ ਗਈ ਕਾਰ ਦੀ ਕੀਮਤ 6.46 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਸ਼ੇਅਰ ਕੀਤੀ ਗਈ ਤਸਵੀਰ 'ਚ ਬਾਦਸ਼ਾਹ ਦੇ ਪਰਿਵਾਰ ਦੇ ਮੈਂਬਰ ਕਾਰ ਕੋਲ ਖੜ੍ਹੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਦੇ ਕੈਪਸ਼ਨ 'ਚ ਬਾਦਸ਼ਾਹ ਨੇ ਲਿਖਿਆ, ''ਇਹ ਕਾਫੀ ਲੰਬਾ ਸਫਰ ਰਿਹਾ, ਪਰਿਵਾਰ 'ਚ ਸਵਾਗਤ ਹੈ।'' ਰੋਲਸ ਰਾਇਸ ਦੀ ਆਧਿਕਾਰਿਤ ਵੈੱਬਸਾਈਟ ਮੁਤਾਬਕ, ''ਰੈਥ ਮੋਟਰ ਕਾਰ ਉਨ੍ਹਾਂ ਲਈ ਹੈ, ਜਿਨ੍ਹਾਂ 'ਚ ਅਡਵੈਂਚਰ ਦੀ ਕਦੇ ਨਾ ਬੁਝਣ ਵਾਲੀ ਪਿਆਸ ਹੈ।''

ਦੱਸਣਯੋਗ ਹੈ ਕਿ ਬਾਦਸ਼ਾਹ ਜਲਦ ਹੀ ਹਿੰਦੀ ਫਿਲਮਾਂ 'ਚ ਐਕਟਿੰਗ ਕਰਦੇ ਵੀ ਨਜ਼ਰ ਆਉਣਗੇ। ਉਨ੍ਹਾਂ ਨਾਲ ਫਿਲਮ 'ਚ ਸੋਨਾਕਸ਼ੀ ਸਿਨ੍ਹਾ, ਵਰੁਣ ਸ਼ਰਮਾ ਤੇ ਅਨੂੰ ਕਪੂਰ ਹੋਣਗੇ। ਇਹ ਫਿਲਮ ਇਕ ਲਾਈਫ ਇੰਟਰਟੇਨਰ ਹੈ, ਜਿਸ ਦਾ ਟਾਈਟਲ ਤੈਅ ਹੋਣਾ ਹਾਲੇ ਬਾਕੀ ਹੈ।