FacebookTwitterg+Mail

ਐਂਟਰਟੇਨਮੈਂਟ ਦੀ ਸਭ ਤੋਂ ਮਹਿੰਗੀ ਗਾਇਕਾ ਨੂੰ ਬਾਦਸ਼ਾਹ ਨੇ ਛੱਡਿਆ ਪਿੱਛੇ, ਰਚਿਆ ਨਵਾਂ ਇਤਿਹਾਸ

badshah new paagal
14 July, 2019 09:07:56 AM

ਜਲੰਧਰ (ਬਿਊਰੋ) — ਰੈਪਰ ਬਾਦਸ਼ਾਹ ਦੇ ਨਵੇਂ ਗੀਤ 'ਪਾਗਲ' ਨੇ ਵਿਸ਼ਵ ਰਿਕਾਰਡ ਤੋੜਿਆ ਹੈ। ਇਸ ਗੀਤ ਨੇ ਸਾਊਥ ਕੋਰੀਅਨ ਬੈਂਡ ਨੂੰ ਪਿੱਛੇ ਛੱਡ ਕੇ ਇਕ ਦਿਨ 'ਚ 7.5 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਹੁੰਗਾਰਾ ਦਿੱਤਾ ਹੈ। ਜਦੋਂਕਿ ਦੂਜੇ ਦਿਨ ਇਸ ਗੀਤ ਨੂੰ ਦੇਖਣ ਵਾਲਿਆ ਦੀ ਗਿਣਤੀ 8 ਕਰੋੜ ਤੋਂ ਵੀ ਟੱਪ ਗਈ।

ਗੀਤ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਬਾਦਸ਼ਾਹ ਨੇ ਲਿਖਿਆ, ''ਅਸੀਂ ਕਰ ਦਿਖਾਇਆ। 'ਪਾਗਲ' ਦੀ ਵੀਡੀਓ 24 ਘੰਟੇ 'ਚ ਦੁਨੀਆ 'ਚ ਸਭ ਤੋਂ ਵਧ ਦੇਖੀ ਗਈ। ਮੈਨੂੰ ਭਾਰਤੀ ਹੋਣ 'ਤੇ ਮਾਣ ਹੈ। ਯੂਟਿਊਬ 'ਤੇ ਰਿਲੀਜ਼ ਹੋਇਆ ਇਹ ਗੀਤ ਕੁਝ ਸਮੇਂ 'ਚ ਹੀ ਕਰੋੜਾਂ ਵਾਰ ਦੇਖਿਆ ਗਿਆ।'' ਬਾਦਸ਼ਾਹ ਨੇ ਆਪਣੇ ਇਸ ਗੀਤ ਨਾਲ ਅਮਰੀਕੀ ਗਾਇਕ ਟੇਲਰ ਸਵਿਫਟ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਜਿਹੜੀ ਕਿ ਮਨੋਰੰਜਨ ਦੁਨੀਆ ਦੀ ਸਭ ਤੋਂ ਪ੍ਰਸਿੱਧ ਤੇ ਮਹਿੰਗੀ ਗਾਇਕ ਹੈ। ਬਾਦਸ਼ਾਹ ਨੇ ਕਿਹਾ ਮੇਰੇ ਪ੍ਰਸ਼ੰਸਕਾਂ ਨੇ ਮੇਰੇ ਸੁਪਨਿਆਂ ਨੂੰ ਪੂਰਾ ਕਰਨ 'ਚ ਮੇਰੀ ਮਦਦ ਕੀਤੀ ਹੈ।


Tags: BadshahPaagalOfficial Music VideoHit Song 2019Punjabi Singer

Edited By

Sunita

Sunita is News Editor at Jagbani.