FacebookTwitterg+Mail

ਯੋ ਯੋ ਹਨੀ ਸਿੰਘ ਦੀ ਵਾਪਸੀ 'ਤੇ ਬਾਦਸ਼ਾਹ ਨੇ ਦਿੱਤਾ ਬੇਹੱਦ ਹੈਰਾਨੀ ਭਰਿਆ ਬਿਆਨ

badshah reply on honey singh statement
23 March, 2016 08:04:43 PM
ਜਲੰਧਰ— ਯੋ ਯੋ ਹਨੀ ਸਿੰਘ ਦੇ ਪਾਲੀਵੁੱਡ ਤੇ ਬਾਲੀਵੁੱਡ ਇੰਡਸਟਰੀ ਤੋਂ ਦੂਰ ਰਹਿਣ ਪਿੱਛੋਂ ਸੁਪਰਸਟਾਰ ਰੈਪਰ ਬਾਦਸ਼ਾਹ ਨੇ ਆਪਣੀ ਵੱਖਰੀ ਪਛਾਣ ਬਣਾਈ। ਜਿੰਨੇ ਸਮੇਂ ਤੱਕ ਹਨੀ ਸਿੰਘ ਗਾਇਬ ਰਹੇ, ਉਨੇ ਸਮੇਂ 'ਚ ਬਾਦਸ਼ਾਹ ਨੇ ਸ਼ੋਹਰਤ ਦੀ ਨਵੀਂ ਕਹਾਣੀ ਲਿਖ ਦਿੱਤੀ। ਹਾਲ ਹੀ 'ਚ ਹਨੀ ਦੀ ਵਾਪਸੀ ਹੋਈ ਤੇ ਉਹ ਆਪਣੀ ਅਗਾਮੀ ਫਿਲਮ 'ਜ਼ੋਰਾਵਰ' ਦੀ ਪ੍ਰਮੋਸ਼ਨ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ। ਇਥੇ ਉਨ੍ਹਾਂ ਕੋਲੋਂ ਜਦੋਂ ਬਾਦਸ਼ਾਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬਾਦਸ਼ਾਹ ਦਾ ਮੇਲ ਕਿਤੇ ਨਾ ਕਿਤੇ ਗੱਲਾਂ-ਗੱਲਾਂ 'ਚ ਨੈਨੋ ਕਾਰ ਨਾਲ ਕਰ ਦਿੱਤਾ।
ਜਦੋਂ ਰੈਪਰ ਬਾਦਸ਼ਾਹ ਕੋਲੋਂ ਹਨੀ ਸਿੰਘ ਦੀ ਵਾਪਸੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੇਹੱਦ ਹੀ ਹੈਰਾਨੀ ਤੇ ਪਿਆਰ ਭਰਿਆ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਕ ਐਵਾਰਡ ਸਮਾਰੋਹ 'ਚ ਪਿੱਛੇ ਜਿਹੇ ਪੇਸ਼ਕਾਰੀ ਦੇਣ ਗਏ ਸਨ, ਜਿਥੇ ਹਨੀ ਸਿੰਘ ਦੀ ਵੀ ਪੇਸ਼ਕਾਰੀ ਹੋਣੀ ਸੀ। ਟਾਈਮਿੰਗ ਨਾ ਮਿਲਣ ਕਾਰਨ ਉਹ ਇਕ-ਦੂਜੇ ਨੂੰ ਮਿਲ ਨਹੀਂ ਸਕੇ। ਇਸ ਤੋਂ ਬਾਅਦ ਬਾਦਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਹਨੀ ਸਿੰਘ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ।
ਬਾਦਸ਼ਾਹ ਨੇ ਹਨੀ ਸਿੰਘ ਨਾਲ ਆਪਣੇ ਮੁਕਾਬਲੇ ਬਾਰੇ ਜਵਾਬ ਦਿੰਦਿਆਂ ਕਿਹਾ ਕਿ ਬਾਲੀਵੁੱਡ ਇੰਡਸਟਰੀ ਕਾਫੀ ਵੱਡੀ ਹੈ ਤੇ ਇਹ ਬਹੁਤ ਸਾਰੇ ਬਾਦਸ਼ਾਹ ਤੇ ਹਨੀ ਸਿੰਘ ਪੈਦਾ ਕਰ ਸਕਦੀ ਹੈ, ਜਿਹੜਾ ਵਧੀਆ ਕੰਮ ਕਰੇਗਾ, ਉਸ ਨੂੰ ਕੰਮ ਮਿਲਦਾ ਰਹੇਗਾ। ਬਾਦਸ਼ਾਹ ਦਾ ਇਹ ਜਵਾਬ ਹਨੀ ਸਿੰਘ ਦੇ ਜਵਾਬ ਦੇ ਮੁਕਾਬਲੇ ਬੇਹੱਦ ਪਿਆਰ ਭਰਿਆ ਦੇ ਸੁਪੋਰਟਿਵ ਸੀ।

Tags: ਯੋ ਯੋ ਹਨੀ ਸਿੰਘ ਬਾਦਸ਼ਾਹ Yo Yo Honey Singh Badshah