FacebookTwitterg+Mail

ਡਾ. ਜ਼ਿਊਸ ਦੇ ਚੋਰੀ ਹੋਏ ਗੀਤ ’ਤੇ ਬਾਦਸ਼ਾਹ ਨੇ ਦਿੱਤੀ ਸਫਾਈ, ਕੀਤਾ ਟਵੀਟ

badshah responds to dr zeus  allegations that bala song don t be shy is stolen
21 October, 2019 12:45:38 PM

ਮੁੰਬਈ(ਬਿਊਰੋ)- ਫਿਲ‍ਮ ‘ਬਾਲਾ’ ‘ਚ ‘ਡੋਂਟ ਬੀ ਸ਼ਾਏ’ ਗੀਤ ਚੋਰੀ ਦੇ ਦੋਸ਼ਾਂ ’ਤੇ ਸਿੰਗਰ ਅਤੇ ਰੈਪਰ ਬਾਦਸ਼ਾਹ ਨੇ ਜਵਾਬ ਦਿੱਤਾ ਹੈ। ਬਾਦਸ਼ਾਹ ਨੇ ਕਿਹਾ ਹੈ ਕਿ ਫਿਲ‍ਮ ਨਿਰਮਾਤਾਵਾਂ ਕੋਲ ਗੀਤ ਦੇ ਸੰਬੰਧ ਵਿਚ ਸਾਰੇ ਜਰੂਰੀ ਅਧਿਕਾਰ ਸਨ ਅਤੇ ਜੇਕਰ ਕੁਝ ਵੀ ਗਲਤਫਹਿਮੀ ਹੈ ਤਾਂ ਮਾਮਲੇ ਨੂੰ ਤੁਰੰਤ ਠੀਕ ਕੀਤਾ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਭਾਰਤੀ ਮੂਲ ਦੇ ਬ੍ਰਿਟਿਸ਼ ਮਿਊਜ਼ਿਕ ਕੰਪੋਜਰ ਡਾ. ਜ਼ਿਊਸ ਨੇ ‘ਬਾਲਾ’ ਦੇ ਫਿਲ‍ਮ ਨਿਰਮਾਤਾਵਾਂ ’ਤੇ ਉਨ੍ਹਾਂ ਦੇ ਪਿੱਛਲੇ ਹਿੱਟ ਗੀਤ ‘ਡੋਂਟ ਬੀ ਸ਼ਾਏ’ ਨੂੰ ਚੋਰੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਕੀਲ ਇਸ ਸੰਬੰਧ ਵਿਚ ਫਿਲ‍ਮ ਨਿਰਮਾਤਾਵਾਂ  ਦੇ ਸੰਪਰਕ ਵਿਚ ਹਨ।

‘ਜ਼ਿਊਸ ਪਾਜੀ ਦਾ ਮੈਂ ਸਨਮਾਨ‍ ਕਰਦਾ ਹਾਂ’

ਡਾ. ਜ਼ਿਊਸ ਦੇ ਦੋਸ਼ਾਂ ’ਤੇ ਸਫਾਈ ਦਿੰਦੇ ਹੋਏ ਬਾਦਸ਼ਾਹ ਨੇ ਟਵੀਟ ਕੀਤਾ ਹੈ। ਇਸ ’ਚ ਉਨ੍ਹਾਂ ਨੇ ਲਿਖਿਆ ਹੈ, ‘‘ਡੋਂਟ ਬੀ ਸ਼ਾਏ’ ਗੀਤ ਨੂੰ ਲੈ ਕੇ ਪੈਦਾ ਹੋਈਆਂ ਸਥਿਤੀਆਂ ਬਾਰੇ ਵਿਚ ਮੈਨੂੰ ਜਾਣਕਾਰੀ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜ਼ਿਊਸ ਪਾਜੀ ਦਾ ਮੈਂ ਕਾਫੀ ਸਨਮਾਨ‍ ਕਰਦਾ ਹਾਂ ਅਤੇ ਉਹ ਇਹ ਗੱਲ ਜਾਣਦੇ ਹਨ। ਉਨ੍ਹਾਂ ਨੂੰ ਮੇਰੇ ਤੋਂ ਨਾਰਾਜ਼ ਹੋਣ ਦਾ ਪੂਰਾ ਅਧਿਕਾਰ ਹੈ, ਕਿਉਂਕਿ ਉਹ ਮੇਰੇ ਸੀਨੀਅਰ ਹਨ ਅਤੇ ਮੈਂ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਿਆ ਹੈ।’


ਚੈਕ ਕਰ ਲਏ ਸੀ ਜਰੂਰੀ ਅਧਿਕਾਰ

ਬਾਦਸ਼ਾਹ ਨੇ ਅੱਗੇ ਲਿਖਿਆ ਹੈ, ‘ਜਦੋਂ ਮੇਰੇ ਦੋਸ‍ਤ ਸਚਿਨ ਜਿਗਰ ਇਹ ਗੀਤ ਲੈ ਕੇ ਮੇਰੇ ਕੋਲ ਆਏ ਸਨ, ਉਸ ਸਮੇਂ ਪਹਿਲਾਂ ਮੈਂ ਇਸ ਨਾਲ ਜੁੜੇ ਸਾਰੇ ਜਰੂਰੀ ਅਧਿਕਾਰਾਂ ਦੀ ਜਾਣਕਾਰੀ ਲਈ। ਇਸ ਤੋਂ ਬਾਅਦ ਇਸ ਗੀਤ ਨੂੰ ਲਿਆ ਪਰ ਅਜੇ ਵੀ ਕੋਈ ਗਲਤਫਹਿਮੀ ਹੈ ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਨੂੰ ਜਲਦ ਖਤਮ ਕਰ ਲਿਆ ਜਾਵੇ।

7 ਨਵੰਬਰ ਨੂੰ ਰਿਲੀਜ਼ ਹੋਵੇਗੀ ‘ਬਾਲਾ’

ਦੱਸ ਦੇਈਏ ਕਿ ਆਯੁਸ਼ਮਾਨ‍ ਖੁਰਾਨਾ, ਯਾਮੀ ਗੌਤਮ ਦੀ ਫਿਲ‍ਮ ‘ਬਾਲਾ’ 7 ਨਵੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫਿਲ‍ਮ ‘ਬਾਲਾ’ ’ਤੇ ਸ਼ੁਰੂ ਤੋਂ ਹੀ ਕੁਝ ਨਾ ਕੁਝ ਦੋਸ਼ ਲੱਗਦੇ ਰਹੇ ਹਨ। ਇਸ ਤੋਂ ਪਹਿਲਾਂ ਫਿਲ‍ਮ ‘ਉਜੜਾ ਚਮਨ’ ਦੇ ਮੇਕਰਸ ਵੀ ਫਿਲਮ ਨੂੰ ਨੋਟਿਸ ਭੇਜਣ ਦੀ ਗੱਲ ਕਰ ਚੁੱਕੇ ਹਨ।


Tags: BadshahDr ZeusDont Be ShyBalaTwitterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari