FacebookTwitterg+Mail

ਬਾਫਟਾ 2018 : 'ਧਰਤੀ ਦੀ ਸਭ ਤੋਂ ਹੌਟ ਅਭਿਨੇਤਰੀ' ਕਹੇ ਜਾਣ 'ਤੇ ਨਾਰਾਜ਼ ਹੋ ਗਈ ਜੈਨੀਫਰ

bafta 2018 jennifer lawrence
19 February, 2018 03:57:44 PM

ਲੰਡਨ (ਬਿਊਰੋ)— ਅਮਰੀਕੀ ਅਭਿਨੇਤਰੀ ਜੈਨੀਫਰ ਲਾਰੇਂਸ ਬ੍ਰਿਟਿਸ਼ ਅਕੈਡਮੀ ਆਫ ਫਿਲਮ ਟੈਲੀਵਿਜ਼ਨ ਆਰਟਸ (ਬਾਫਟਾ) ਵਲੋਂ ਆਯੋਜਿਤ 71ਵੇਂ ਬ੍ਰਿਟਿਸ਼ ਅਕੈਡਮੀ ਫਿਲਮ ਐਵਾਰਡਸ 'ਚ ਸਮਾਰੋਹ ਦੀ ਮੇਜ਼ਬਾਨ ਜੋਆਨਾ ਲੂਮਲੀ ਨਾਲ ਬੇਰੁਪਖੀ ਨਾਲ ਪੇਸ਼ ਆਈ।
Punjabi Bollywood Tadka
ਸਟੀਫਨ ਫਰਾਈ ਤੋਂ ਬਾਅਦ ਲੂਮਲੀ ਨੇ ਪਹਿਲੀ ਵਾਰ ਸਮਾਰੋਹ ਦੀ ਮੇਜ਼ਬਾਨੀ ਕੀਤੀ। ਲਾਰੇਂਸ ਨੂੰ ਉਨ੍ਹਾਂ ਨੇ 'ਧਰਤੀ 'ਤੇ ਸਭ ਤੋਂ ਹੌਟ ਅਭਿਨੇਤਰੀ' ਦੇ ਰੂਪ 'ਚ ਸੰਬੋਧਿਤ ਕੀਤਾ, ਜਿਸ 'ਤੇ ਅਭਿਨੇਤਰੀ ਨੇ ਕਿਹਾ, 'ਇਹ ਕੁਝ ਜ਼ਿਆਦਾ ਹੀ ਹੈ'। ਸਮਾਰੋਹ ਦੀ ਸ਼ੁਰੂਆਤ ਕਰਦਿਆਂ 71 ਸਾਲਾ ਮੇਜ਼ਬਾਨ ਨੇ ਕਿਹਾ, 'ਚਲੋ ਅਸੀਂ ਸ਼ਾਨਦਾਰ ਬਾਫਟਾ ਐਵਾਰਡਸ ਦੀ ਸ਼ੁਰੂਆਤ ਕਰਦੇ ਹਾਂ। ਕੀ ਅਸੀਂ ਕਰੀਏ?'
Punjabi Bollywood Tadka
ਲੂਮਲੀ ਨੇ ਕਿਹਾ, 'ਅਤੇ ਅਸੀਂ ਆਊਟਸਟੈਂਡਿੰਗ ਬ੍ਰਿਟਿਸ਼ ਫਿਲਮ ਐਵਾਰਡ ਨਾਲ ਇਸ ਦੀ ਸ਼ੁਰੂਆਤ ਕਰਦੇ ਹਾਂ ਤੇ ਇਸ ਸ਼ਾਨਦਾਰ ਸ਼ਾਮ ਦੀ ਸ਼ੁਰੂਆਤ ਕਰਨ ਲਈ ਧਰਤੀ 'ਤੇ ਸਭ ਤੋਂ ਹੌਟ ਅਭਿਨੇਤਰੀ ਤੋਂ ਬਿਹਤਰ ਭਲਾ ਕੌਣ ਹੋ ਸਕਦਾ ਹੈ... ਉਹ ਹੈ ਛੇਤੀ ਹੀ ਫਿਲਮ 'ਰੈੱਡ ਸਪੈਰੋ' 'ਚ ਨਜ਼ਰ ਆਉਣ ਵਾਲੀ ਦਿਲਕਸ਼ ਜੈਨੀਫਰ ਲਾਰੇਂਸ।'
Punjabi Bollywood Tadka
ਇਸ 'ਤੇ ਕਾਲੇ ਰੰਗ ਦੀ ਫਲੋਰ ਲੈਂਥ ਫਰਾਕ ਪਹਿਨ ਕੇ ਜੈਨੀਫਰ ਪੋਡੀਅਮ 'ਤੇ ਪਹੁੰਚ ਕੇ ਲੂਮਲੀ ਵੱਲ ਮੁੜੀ ਤੇ ਹੱਸਣ ਲੱਗੀ। ਉਸ ਨੇ ਦਰਸ਼ਕਾਂ ਨੂੰ 'ਹਾਏ' ਕਰਦਿਆਂ ਕਿਹਾ, 'ਇਹ ਤਾਰੀਫ ਕੁਝ ਜ਼ਿਆਦਾ ਹੀ ਹੈ ਪਰ ਸ਼ੁਕਰੀਆ ਜੋਆਨਾ (ਲੂਮਲੀ)।'​​​​​​​


Tags: Jennifer Lawrence BAFTA 2018 Joanna Lumley ਜੈਨੀਫਰ ਲਾਰੇਂਸ ਜੋਆਨਾ ਲੂਮਲੀ ਬਾਫਟਾ

Edited By

Rahul Singh

Rahul Singh is News Editor at Jagbani.