FacebookTwitterg+Mail

'Bahubali 2' Teaser: ਯੁੱਧ ਲਈ ਤਿਆਰ ਹਨ ਪ੍ਰਭਾਸ, ਟੀਜ਼ਰ 'ਚ ਦੇਖੋ ਉਨ੍ਹਾਂ ਦੀ ਨਵੀਂ ਲੁੱਕ

14 March, 2017 03:33:48 PM

ਮੁੰਬਈ- ਫਿਲਮਕਾਰ ਐੱਸ. ਐੱਸ. ਰਾਜਾਮੌਲੀ ਦੀ ਫਿਲਮ 'ਬਾਹੁਬਲੀ 2' ਦਾ ਟਰੇਲਰ 16 ਮਾਰਚ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਫਿਲਮ 'ਬਾਹੂਬਲੀ 2' ਦੇ ਪੋਸਟਰ ਜਾਰੀ ਕਰ ਇਸ ਫਿਲਮ ਦੇ ਫਿਲਮਕਾਰਾਂ ਨੇ ਲੋਕਾਂ ਦੇ ਉਤਸ਼ਾਹ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ। ਹਰ ਕੋਈ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦਾ ਹੈ ਕਿ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ ਸੀ। ਲੋਕਾਂ ਦੀ ਇਸ ਬੇਸਬਰੀ ਨੂੰ ਵਧਾਉਣ ਲਈ ਫਿਲਮਕਾਰਾ ਨੇ ਟੀਜ਼ਰ ਜਾਰੀ ਕੀਤਾ ਹੈ।

   ਬਾਹੁਬਲੀ 2 ਟੀਜ਼ਰ ਵੀਡੀਓ 

ਇਸ ਟੀਜ਼ਰ 'ਚ ਪ੍ਰਭਾਸ ਖੁਨ ਨਾਲ ਭਿੱਜੇ ਹੋਏ ਨਜ਼ਰ ਆ ਰਹੇ ਹਨ ਅਤੇ ਕਿਸੇ ਵੱਲ ਗੁਸੇ ਨਾਲ ਦੇਖ ਰਹੇ ਹਨ ਪਰ ਉਹ ਆਦਮੀ ਕੌਣ ਹੈ ਜਿਸ ਨੇ ਬਾਹੂਬਲੀ ਨੂੰ ਗੁਸਾ ਚੜਾਇਆ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲਈ ਸਾਨੂੰ 'ਬਾਹੂਬਲੀ 2' ਦੇ ਟਰੇਲਰ ਦਾ ਇੰਤਜ਼ਾਰ ਕਰਨਾ ਪਵੇਗਾ। ਬਾਹੂਬਲੀ ਹਿੰਦੀ ਵਰਜ਼ਨ ਦੇ ਨਿਰਮਾਤਾ ਕਰਨ ਜੌਹਰ ਹਨ। ਉਥੇ ਹੀ ਤਾਮਿਲ ਵਰਜ਼ਨ ਦੇ ਡਿਸਟ੍ਰੀਬਿਊਟਰ ਸ਼੍ਰੀ ਥੇਨਲਡ ਫਿਲਮ ਫਾਰ ਚੇਨਈ ਅਤੇ ਚੇਂਗਾਪੇਲਟ ਦੇ  ਕੋਲ ਹੈ। ਇਸ ਤੋਂ ਇਲਾਵਾ ਬਾਹੂਬਲੀ ਨੂੰ ਮਲਿਆਲਮ 'ਚ ਵੀ ਡਬ ਕੀਤਾ ਜਾਵੇਗਾ। ਇਸ ਦਾ ਡਿਸਟ੍ਰੀਬਿਊਸ਼ਨ ਰਾਈਟਸ ਗਲੋਬਲ ਯੂਨਾਈਟਿਡ ਮੀਡੀਆ ਕੋਲ ਹੈ। 

   28 ਅਪ੍ਰੈਲ ਨੂੰ ਹੋਵੇਗੀ ਬਾਹੁਬਲੀ 2 ਵਰਲਡ ਵਾਈਡ ਰਿਲੀਜ਼

ਜ਼ਿਕਰਯੋਗ ਹੈ ਕਿ ਬਾਹੁਬਲੀ 2 ਦੇ ਨਿਰਦੇਸ਼ਕ ਨੇ ਕਿਹਾ ਹੈ ਕਿ ਦੂਜੇ ਪਾਰਟ 'ਚ ਵਾਰ ਸੀਕਵੈਂਸ ਪਹਿਲੇ ਪਾਰਟ ਨਾਲੋ ਜ਼ਿਆਦਾ ਹੋਵੇਗਾ। ਰਾਜ ਮੌਲੀ ਨੇ ਦੂਜੇ ਪਾਰਟ ਨੂੰ ਐਕਚੁਲ ਮੀਲ ਦੱਸਿਆ ਹੈ। ਦੋ ਦਿਨ ਪਹਿਲਾਂ ਇਕ ਪੋਸਟਰ ਜਾਰੀ ਕੀਤਾ ਸੀ ਜਿਸ 'ਚ ਕਟੱਪਾ ਉਰਫ ਸੱਤਿਆ ਰਾਜ ਬਾਹੁਬਲੀ ਉਰਫ ਪ੍ਰਭਾਸ ਨੂੰ ਫੱੜੇ ਨਜ਼ਰ ਆ ਰਹੇ ਹਨ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਰਾਜਮੌਲੀ ਨੇ ਕੈਪਸ਼ਨ ਦਿੱਤਾ ਸੀ ਕਿ ਜਿਸ ਲੜਕੇ ਦਾ ਉਸਨੇ ਪਾਲਨਪੋਸ਼ਨ ਕੀਤਾ, ਉਸ ਆਦਮੀ ਨੂੰ ਹੀ ਮਾਰ ਦਿੱਤਾ। ਬਾਹੂਬਲੀ 2 'ਚ ਪ੍ਰਭਾਸ, ਰਾਣਾ ਦੱਗੂਬਤੀ, ਤਮੰਨਾ ਭਾਟੀਆ, ਅਨੁਸ਼ਕਾ ਸ਼ੈੱਟੀ, ਰਮਿਆ ਕ੍ਰਿਸ਼ਨ ਅਤੇ ਸੱਤਿਆ ਰਾਜ ਹੈ। 'ਬਾਹੂਬਲੀ 2' 28 ਅਪ੍ਰੈਲ ਨੂੰ ਤੇਲਗੂ, ਹਿੰਦੀ, ਤਾਮਿਲ ਅਤੇ ਮਲਿਆਲਮ ਭਾਸ਼ਾ 'ਚ ਰਿਲੀਜ਼ ਹੋਵੇਗੀ। 


Tags: Bahubali 2 TeaserBahubali 2Karan JoharRana Daggubatiਐੱਸ ਐੱਸ ਰਾਜਾਮੌਲੀਬਾਹੂਬਲੀ 2

Edited By

Kapil Kumar

Kapil Kumar is News Editor at Jagbani.